ਮਨੀਸ਼ ਸਿਸੋਦੀਆ ਬੋਲੇ- ‘ਆਪ’ ਨੂੰ 5 ਸਾਲ ਦੇ ਦਿਓ, ਹਿਮਾਚਲ ਦੇ ਸਕੂਲਾਂ ਦੀ ਤਸਵੀਰ ਬਦਲ ਦਿਆਂਗੇ

Tuesday, May 17, 2022 - 01:26 PM (IST)

ਮਨੀਸ਼ ਸਿਸੋਦੀਆ ਬੋਲੇ- ‘ਆਪ’ ਨੂੰ 5 ਸਾਲ ਦੇ ਦਿਓ, ਹਿਮਾਚਲ ਦੇ ਸਕੂਲਾਂ ਦੀ ਤਸਵੀਰ ਬਦਲ ਦਿਆਂਗੇ

ਸ਼ਿਮਲਾ– ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅੱਜ ਯਾਨੀ ਕਿ ਮੰਗਲਵਾਰ ਨੂੰ ਸ਼ਿਮਲਾ ਪਹੁੰਚੇ। ਉਨ੍ਹਾਂ ਨੇ ਸ਼ਿਮਲਾ ਵਿਖੇ ਜਨਤਾ ਨਾਲ ਸਿੱਖਿਆ ਦੇ ਮੁੱਦੇ ’ਤੇ ਸੰਵਾਦ ਕੀਤਾ। ਇਸ ਸੰਵਾਦ ’ਚ ਅਧਿਆਪਕ ਅਤੇ ਬੱਚਿਆਂ ਦੇ ਮਾਪੇ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਮਾਪਿਆਂ ਦੀਆਂ ਤਕਲੀਫ਼ਾ ਸੁਣੀਆਂ। ਇਸ ਮੌਕੇ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਦੇਸ਼ ’ਚ ਚੋਣਾਂ ਤੋਂ ਪਹਿਲਾਂ ਸਿੱਖਿਆ ’ਤੇ ਚਰਚਾ ਹੋਣੀ ਚਾਹੀਦੀ ਹੈ, ਉਹ ਅੱਜ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਇਸ ਬੈਠਕ ਨੂੰ ਦੇਸ਼ ਦੇ ਇਤਿਹਾਸ ’ਚ ਯਾਦ ਕੀਤਾ ਜਾਵੇਗਾ। ਜਨਤਾ ਬਹੁਤ ਸੰਜੀਦਗੀ ਨਾਲ ਸਿੱਖਿਆ ’ਤੇ ਗੱਲ ਕਰ ਰਹੀ ਹੈ, ਇਹ ਵੱਡਾ ਬਦਲਾਅ ਹੈ। ਇਹ ਹਿਮਾਚਲ ਹੀ ਨਹੀਂ ਸਗੋਂ ਦੇਸ਼ ਦੇ ਇਤਿਹਾਸ ’ਚ ਪਹਿਲੀ ਵਾਰ ਹੋ ਰਿਹਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿਮਾਚਲ ਦੀ ਜਨਤਾ ਨੂੰ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ (ਆਪ) ਨੂੰ 5 ਸਾਲ ਦੇ ਦਿਓ, ਅਗਲੇ 5 ਸਾਲ ਮੰਗਣ ਨਹੀਂ ਆਵਾਂਗੇ, ਹਿਮਾਚਲ ਦੇ ਸਕੂਲਾਂ ਦੀ ਤਸਵੀਰ ਬਦਲ ਦਿਆਂਗੇ।

ਇਹ ਵੀ ਪੜ੍ਹੋ: ਦਿੱਲੀ ’ਚ 63 ਲੱਖ ਲੋਕਾਂ ਦੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੀ ਤਿਆਰੀ ’ਚ ਭਾਜਪਾ: ਕੇਜਰੀਵਾਲ

ਸਿਸੋਦੀਆ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਕਿਹਾ ਕਿ ਤੁਸੀਂ ਸਿੱਖਿਆ ਦੇ ਮੁੱਦੇ ਨੂੰ ਸੰਜੀਦਗੀ ਨਾਲ ਚੁੱਕਿਆ, ਜਿਸ ਤੋਂ ਸਿਆਸੀ ਪਾਰਟੀਆਂ ਦੌੜਦੀਆਂ ਰਹੀਆਂ ਹਨ। ਭਾਜਪਾ ਨੇ ਹਿਮਾਚਲ ’ਚ ਸਿੱਖਿਆ ਦਾ ਬੇੜਾ ਗਰਕ ਕਰ ਕੇ ਰੱਖਿਆ ਹੈ। ਭਾਜਪਾ ਵਾਲਿਆਂ ਨੇ ਇਹ ਕੰਮ ਪੂਰੇ ਦੇਸ਼ ’ਚ ਕਰ ਰੱਖਿਆ ਹੈ। ਤੁਸੀਂ ਲੋਕ ਸਿੱਖਿਆ ਨੂੰ ਮੁੱਦਾ ਬਣਾ ਰਹੇ ਹੋ, ਇਹ ਖੁਸ਼ੀ ਦੀ ਗੱਲ ਹੈ। ਮੈਂ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਇਸ ਬਾਰੇ ਗੱਲ ਤਾਂ ਕੀਤੀ। ਹਿਮਾਚਲ ਨਾਲ ਭਾਜਪਾ ਪਾਰਟੀ ਕੀ ਕਰ ਰਹੀ ਹੈ, ਇਹ ਮੈਂ ਨਹੀਂ ਬਲਕਿ ਤੁਸੀਂ ਲੋਕਾਂ ਨੇ ਮੈਨੂੰ ਦੱਸਿਆ। ਇਕ ਪਾਸੇ ਭਾਜਪਾ ਅਤੇ ਕਾਂਗਰਸ ਹੈ, ਇਨ੍ਹਾਂ ਨੇ ਪਿਛਲੇ 40-50 ਸਾਲਾਂ ’ਚ ਜੋ ਕੀਤਾ, ਉਹ ਤੁਸੀਂ ਬਿਆਨ ਕੀਤਾ।

ਇਹ ਵੀ ਪੜ੍ਹੋ: ਆਸਾਮ ’ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਟਰੇਨ ’ਚ ਫਸੇ 119 ਲੋਕਾਂ ਲਈ ‘ਫ਼ਰਿਸ਼ਤਾ’ ਬਣੀ ਹਵਾਈ ਫ਼ੌਜ

ਕੇਜਰੀਵਾਲ ਦੇ ਬੰਨ੍ਹੇ ਤਾਰੀਫ਼ਾਂ ਦੇ ਪੁੱਲ

ਸਿਸੋਦੀਆ ਨੇ ਕਿਹਾ ਕਿ ਮਹਿਜ 5 ਸਾਲਾਂ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਕੂਲਾਂ ਨੂੰ ਲੈ ਕੇ ਵੱਡਾ ਬਦਲਾਅ ਕੀਤਾ। ਕੇਜਰੀਵਾਲ ਕਹਿੰਦੇ ਹਨ ਕਿ ਈਮਾਨਦਾਰੀ ਰੱਖੋ, ਸਕੂਲ ਜਾਂ ਪੁਲ ਬਣਾਵਾਉਣ ’ਚ ਕਿਸੇ ਇਕ ਨੂੰ ਚੁਣਨਾ ਪਵੇ ਤਾਂ ਪਹਿਲਾਂ ਸਕੂਲ ਨੂੰ ਚੁਣਨਾ, ਪੁਲ ਆਪਣੇ-ਆਪ ਬਣ ਜਾਣਗੇ। ਦਿੱਲੀ ਸਰਕਾਰ ਹਰ ਸਾਲ ਆਪਣੇ ਬਜਟ ਦਾ 25 ਫ਼ੀਸਦੀ ਸਿੱਖਿਆ ’ਤੇ ਖਰਚ ਕਰਦੀ ਹੈ। ਅੱਜ ਕੇਜਰੀਵਾਲ ਸਰਕਾਰ  ਦਿਲ ਅਤੇ ਦਿਮਾਗ ਨਾਲ ਕੰਮ ਕਰ ਰਹੀ ਹੈ। ਅੱਜ ਦਿੱਲੀ ਦੇ ਪ੍ਰਾਈਵੇਟ ਸਕੂਲ, ਸਰਕਾਰੀ ਸਕੂਲਾਂ ਨੂੰ ਟੱਕਰ ਦੇ ਰਹੇ ਹਨ, ਸਕੂਲਾਂ ਦੇ ਨਤੀਜੇ 100 ਫ਼ੀਸਦੀ ਆਉਂਦੇ ਹਨ।  ਦਿੱਲੀ ਦੇ ਸਰਕਾਰ ਸਕੂਲਾਂ ਦਾ ਬੱਚਾ ਬਹੁਤ ਮਾਣ ਕਹਿੰਦਾ ਹੈ ਕਿ ਮੈਂ ਪੜ੍ਹਾਂ ਅਤੇ ਖੁਦ ਦਾ ਬਿਜ਼ਨੈੱਸ ਸ਼ੁਰੂ ਕਰਾਂਗਾ।

ਇਹ ਵੀ ਪੜ੍ਹੋ: ਮਾਂ ਦੀ ਦੇਖਭਾਲ ਲਈ ਵੱਡੇ ਘਰ ਦੀ ਨਹੀਂ, ਵੱਡੇ ਦਿਲ ਦੀ ਲੋੜ : ਸੁਪਰੀਮ ਕੋਰਟ


author

Tanu

Content Editor

Related News