ਮਨੀਸ਼ ਸਿਸੋਦੀਆ ਦੇ ਪੀ. ਏ. ਘਰ ED ਦੀ ਰੇਡ, ਡਿਪਟੀ CM ਬੋਲੇ- ਭਾਜਪਾ ਵਾਲਿਓਂ! ਚੋਣਾਂ ’ਚ ਹਾਰ ਦਾ ਇੰਨਾ ਡਰ

Saturday, Nov 05, 2022 - 03:10 PM (IST)

ਨਵੀਂ ਦਿੱਲੀ- ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੇ ਘਪਲੇ ਨੂੰ ਲੈ ਕੇ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਇਕ ਹੋਰ ਕਾਰਵਾਈ ਕੀਤੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪੀ. ਏ. ਦੇ ਘਰ ਈਡੀ ਦੀ ਛਾਪੇਮਾਰੀ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ।

ਸਿਸੋਦੀਆ ਨੇ ਆਪਣੇ ਟਵਿੱਟਰ ਹੈਂਡਲ ’ਤੇ ਟਵੀਟ ਕਰ ਕੇ ਭਾਜਪਾ ’ਤੇ ਹਮਲਾ ਬੋਲਿਆ। ਉਨ੍ਹਾਂ ਟਵਿੱਟਰ ’ਤੇ ਲਿਖਿਆ, ‘‘ਇਨ੍ਹਾਂ ਨੇ ਝੂਠੀ FIR ਕਰ ਕੇ ਮੇਰੇ ਘਰ ਛਾਪੇਮਾਰੀ ਕਰਵਾਈ, ਬੈਂਕ ਲਾਕਰ ਤਲਾਸ਼ ਲਏ, ਮੇਰੇ ਪਿੰਡ ’ਚ ਜਾਂਚ ਕਰ ਲਈ ਪਰ ਮੇਰੇ ਖਿਲਾਫ਼ ਕਿਤੋਂ ਕੁਝ ਨਹੀਂ ਮਿਲਿਆ। ਅੱਜ ਇਨ੍ਹਾਂ ਨੇ ਮੇਰੇ ਪੀ. ਏ. ਦੇ ਘਰ ’ਤੇ ਛਾਪੇਮਾਰੀ ਕੀਤੀ, ਉੱਥੇ ਵੀ ਕੁਝ ਨਹੀਂ ਮਿਲਿਆ ਤਾਂ ਹੁਣ ਉਸ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ ਹਨ। ਭਾਜਪਾ ਵਾਲਿਓਂ! ਚੋਣਾਂ ’ਚ ਹਾਰ ਦਾ ਇੰਨਾ ਡਰ...।’’

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਹੋਰ ਟਵੀਟ ਕਰ ਕੇ ਵੱਡਾ ਦਾਅਵਾ ਕਰਦੇ ਹੋਏ ਭਾਜਪਾ ’ਤੇ ਗੰਭੀਰ ਦੋਸ਼ ਲਾਏ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ, ‘‘MCD ਅਤੇ ਗੁਜਰਾਤ ’ਚ ਬੁਰੀ ਤਰ੍ਹਾਂ ਹਾਰ ਦੇ ਡਰ ਤੋਂ ਭਾਜਪਾ ਨੇ ਤਿਹਾੜ ’ਚ ਬੰਦ ਇਕ ਠੱਗ ਨਾਲ ਡੀਲ ਕੀਤੀ ਹੈ। ਉਹ ਰੋਜ਼ਾਨਾ ਕੇਜਰੀਵਾਲ ਦੇ ਖਿਲਾਫ਼ ਬੇਤੁਕੇ ਦੋਸ਼ ਲਾਏਗਾ ਅਤੇ ਬਦਲੇ ਵਿਚ ਭਾਜਪਾ ਉਸ ਦੇ ਕੇਸ ’ਚ ਮਦਦ ਕਰੇਗੀ। ਮੈਂ ਸੁਣਿਆ ਹੈ ਕਿ ਅਗਲੇ ਹਫ਼ਤੇ ਉਸ ਨੂੰ ਜੇ. ਪੀ. ਨੱਢਾ ਭਾਜਪਾ ’ਚ ਸ਼ਾਮਲ ਕਰਵਾਏਗੀ।


 


Tanu

Content Editor

Related News