ਹਾਰ ਗਏ ਮਨੀਸ਼ ਸਿਸੋਦੀਆ, ਜਾਣੋ ਕਿੰਨੀਆਂ ਵੋਟਾਂ ਦਾ ਰਿਹਾ ਫਰਕ
Saturday, Feb 08, 2025 - 12:39 PM (IST)
![ਹਾਰ ਗਏ ਮਨੀਸ਼ ਸਿਸੋਦੀਆ, ਜਾਣੋ ਕਿੰਨੀਆਂ ਵੋਟਾਂ ਦਾ ਰਿਹਾ ਫਰਕ](https://static.jagbani.com/multimedia/2025_2image_12_39_385358619sisodia1.jpg)
ਨੈਸ਼ਨਲ ਡੈਸਕ- ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਜੰਗਪੁਰਾ ਸੀਟ ਤੋਂ ਹਾਰ ਸਵੀਕਾਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਜੰਗਪੁਰਾ ਨੇ ਪਿਆਰ ਤੇ ਸਨਮਾਨ ਦਿੱਤਾ। ਕਰੀਬ 600 ਵੋਟਾਂ ਨਾਲ ਪਿੱਛੇ ਰਹਿ ਗਏ। ਸਿਸੋਦੀਆ ਨੂੰ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਨੇ ਹਰਾਇਆ ਹੈ। ਮਾਰਵਾਹ ਨੂੰ ਕੁੱਲ 34632 ਵੋਟਾਂ ਪਈਆਂ।
ਦਿੱਲੀ 'ਚ 5 ਫਰਵਰੀ ਨੂੰ 70 ਸੀਟਾਂ 'ਤੇ 60.54 ਫੀਸਦੀ ਵੋਟਿੰਗ ਹੋਈ ਸੀ। ਚੋਣ ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ, ਦਿੱਲੀ ਦੀਆਂ 70 ਸੀਟਾਂ 'ਚੋਂ, ਭਾਜਪਾ 48 ਸੀਟਾਂ 'ਤੇ ਅੱਗੇ ਹੈ ਜਦੋਂ ਕਿ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ 22 ਸੀਟਾਂ 'ਤੇ ਅੱਗੇ ਹਨ।