ਅੱਜ ਕਾਲਕਾਜੀ ਤੋਂ ਸ਼ੁਰੂ ਹੋਵੇਗੀ ਮਨੀਸ਼ ਸਿਸੋਦੀਆ ਦੀ ਪੈਦਲ ਯਾਤਰਾ, ਲੋਕਾਂ ਨਾਲ ਕਰਨਗੇ ਗੱਲਬਾਤ

Friday, Aug 16, 2024 - 03:50 AM (IST)

ਨੈਸ਼ਨਲ ਡੈਸਕ - ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੱਜ ਤੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਪੈਦਲ ਯਾਤਰਾ ਸ਼ੁਰੂ ਕਰਨਗੇ। ਇਸ ਦੌਰਾਨ ਉਹ ਲੋਕਾਂ ਨਾਲ ਮੁਲਾਕਾਤ ਵੀ ਕਰਨਗੇ। ਇਸ ਸਬੰਧ 'ਚ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਪਾਰਟੀ ਹੈੱਡਕੁਆਰਟਰ 'ਚ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਰਣਨੀਤੀ ਦੇ ਤਹਿਤ ਬੁੱਧਵਾਰ ਨੂੰ ਪਹਿਲੀ ਪੈਦਲ ਯਾਤਰਾ ਗ੍ਰੇਟਰ ਕੈਲਾਸ਼ ਵਿਧਾਨ ਸਭਾ ਹਲਕੇ ਤੋਂ ਸ਼ੁਰੂ ਹੋਣੀ ਸੀ। ਕੁਝ ਕਾਰਨਾਂ ਕਰਕੇ ਇਹ ਮਾਰਚ ਨਹੀਂ ਹੋ ਸਕਿਆ।

ਭਾਰਦਵਾਜ ਨੇ ਦਾਅਵਾ ਕੀਤਾ ਕਿ ਪੈਦਲ ਯਾਤਰਾ ਲਈ ਪੁਲਸ ਵਿਭਾਗ ਤੋਂ ਇਜਾਜ਼ਤ ਲੈਣ ਤੋਂ ਬਾਅਦ ਵਿਭਾਗ ਵੱਲੋਂ ਇਹ ਸੁਝਾਅ ਆਇਆ ਹੈ, ਕਿਉਂਕਿ ਇਹ ਆਜ਼ਾਦੀ ਦਿਵਸ ਦਾ ਮਾਹੌਲ ਹੈ, ਇਸ ਲਈ ਸੁਰੱਖਿਆ ਦੇ ਨਜ਼ਰੀਏ ਤੋਂ ਇਸ ਪੈਦਲ ਯਾਤਰਾ ਨੂੰ ਅੱਗੇ ਵਧਾਉਣਾ ਬਿਹਤਰ ਹੋਵੇਗਾ। ਅਜਿਹੇ 'ਚ ਪੁਲਸ ਵਲੋਂ ਦਿੱਤੇ ਗਏ ਸੁਝਾਅ ਨੂੰ ਧਿਆਨ 'ਚ ਰੱਖਦੇ ਹੋਏ ਸਿਸੋਦੀਆ ਹੁਣ ਆਜ਼ਾਦੀ ਦਿਵਸ ਦੇ ਅਗਲੇ ਦਿਨ ਤੋਂ ਪੈਦਲ ਯਾਤਰਾ ਸ਼ੁਰੂ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਂ ਅਤੇ ਸਥਾਨ ਪਹਿਲਾਂ ਵਾਂਗ ਹੀ ਰਹੇਗਾ। ਪੈਦਲ ਯਾਤਰਾ ਡੀ.ਡੀ.ਏ. ਫਲੈਟ ਕਾਲਕਾਜੀ ਤੋਂ ਸ਼ਾਮ 5 ਵਜੇ ਸ਼ੁਰੂ ਕੀਤੀ ਜਾਵੇਗੀ।

ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਪਾਰਟੀ ਨੇ ਦਿੱਲੀ ਵਿੱਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਵਿਚਾਰ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਾਰਟੀ ਵਿੱਚ ਮੇਰੀ ਭੂਮਿਕਾ ਕੀ ਹੋਵੇਗੀ। ਇਸ ਦੀ ਚਰਚਾ ਪਾਰਟੀ ਆਗੂਆਂ ਦੇ ਫੈਸਲੇ ਤੋਂ ਬਾਅਦ ਹੋਵੇਗੀ। ਇਸ ਦਾ ਫੈਸਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ। ਫਿਲਹਾਲ ਅਸੀਂ ਫੈਸਲਾ ਕੀਤਾ ਹੈ ਕਿ ਮੈਂ ਗਲੀ-ਗਲੀ ਲੋਕਾਂ ਵਿਚਕਾਰ ਜਾਵਾਂਗਾ। ਮੈਂ ਪੈਦਲ ਯਾਤਰਾ ਕਰਾਂਗਾ। ਮੈਨੂੰ ਕਿਸੇ ਅਹੁਦੇ ਦੀ ਕੋਈ ਇੱਛਾ ਨਹੀਂ ਹੈ।

 


Inder Prajapati

Content Editor

Related News