ਮਣੀਪੁਰ ਹਿੰਸਾ: ਵਿਖਾਵਾਕਾਰੀਆਂ ਨੇ ਕੀਤੀ ਕਰਫਿਊ ਦੀ ਉਲੰਘਣਾ, ਪੁਲਸ ਕਾਰਵਾਈ ’ਚ 25 ਤੋਂ ਵੱਧ ਜ਼ਖਮੀ

Thursday, Sep 07, 2023 - 01:57 PM (IST)

ਇੰਫਾਲ,(ਭਾਸ਼ਾ)- ਮਣੀਪੁਰ ਦੇ ਬਿਸ਼ਨੂਪੁਰ ਜ਼ਿਲੇ ਵਿਚ ਫੌਗਾਕਚਾਓ ਯੂਨਿਟ ਵਿਚ ਕਰਫਿਊ ਦੀ ਉਲੰਘਣਾ ਕਰ ਕੇ ਸੁਰੱਖਿਆ ਬੈਰੀਕੇਡਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਵਿਖਾਵਾਕਾਰੀਆਂ ਨੂੰ ਖਿੰਡਾਉਣ ਲਈ ਸੁਰੱਖਿਆ ਫੋਰਸਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਕਾਰਨ 25 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਬਿਸ਼ਨੂਪੁਰ ਜ਼ਿਲਾ ਹਸਪਤਾਲ ਅਤੇ ਹੋਰ ਨੇੜਲੇ ਹਸਪਤਾਲਾਂ ’ਚ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰਫਿਊ ਦੀ ਉਲੰਘਣਾ ਕਰਦੇ ਹੋਏ, ਸੈਂਕੜੇ ਸਥਾਨਕ ਲੋਕ ਬਿਸ਼ਨੂਪੁਰ ਜ਼ਿਲੇ ਦੇ ਓਇਨਾਮ ਵਿਖੇ ਆਪਣੇ ਘਰਾਂ ’ਚੋਂ ਬਾਹਰ ਆ ਗਏ ਅਤੇ ਪੁਲਸ ਅਤੇ ਹੋਰ ਕੇਂਦਰੀ ਫੋਰਸਾਂ ਦੇ ਕਰਮਚਾਰੀਆਂ ਦੀ ਆਵਾਜਾਈ ਨੂੰ ਰੋਕਣ ਲਈ ਸੜਕ ਦੇ ਵਿਚਕਾਰ ਬੈਠ ਗਏ, ਜੋ ਇੰਫਾਲ ਤੋਂ ਫੌਗਾਕਚਾਓ ਯੂਨਿਟ ਜਾ ਰਹੇ ਸਨ।

ਕੋਆਰਡੀਨੇਟਿੰਗ ਕਮੇਟੀ ਆਨ ਮਣੀਪੁਰ ਇੰਟੈਗਰਿਟੀ (ਸੀ. ਓ. ਸੀ. ਓ. ਐੱਮ. ਆਈ.) ਦੇ ਫੌਗਾਕਚਾਓ ਯੂਨਿਟ ਵਿਚ ਫੌਜ ਦੇ ਬੈਰੀਕੇਡ ਤੋੜਨ ਦੇ ਸੱਦੇ ’ਤੇ ਲੋਕ ਬਿਸ਼ਨੂਪੁਰ ਜ਼ਿਲੇ ’ਚ ਇਕੱਤਰ ਹੋਏ ਸਨ ਅਤੇ ਮੰਗ ਕਰ ਰਹੇ ਸਨ ਕਿ ਉਨ੍ਹਾਂ ਨੂੰ ਚੁਰਾਚਾਂਦਪੁਰ ਵੱਲ ਧੱਕ ਦਿੱਤਾ ਜਾਵੇ।


Rakesh

Content Editor

Related News