ਮਣੀਪੁਰ ਹਿੰਸਾ: ਸ਼ੱਕੀ ਅੱਤਾਵਾਦੀਆਂ ਵਲੋਂ ਵੱਡੀ ਵਾਰਦਾਤ ਮਗਰੋਂ ਇੰਟਰਨੈੱਟ ਬੰਦ
Tuesday, Apr 07, 2026 - 04:06 PM (IST)
ਇੰਫਾਲ- ਮਣੀਪੁਰ 'ਚ ਹਾਲਾਤ ਇਕ ਵਾਰ ਫਿਰ ਗੰਭੀਰ ਹੋ ਗਏ ਹਨ। ਰਾਜ ਦੇ ਟ੍ਰੋਂਗਲਾਓਬੀ ਅਵਾਂਗ ਲੇਕਾਈ ਇਲਾਕੇ 'ਚ ਸ਼ੱਕੀ ਅੱਤਵਾਦੀਆਂ ਵੱਲੋਂ ਕੀਤੇ ਗਏ ਇਕ ਹਮਲੇ 'ਚ ਦੋ ਮਾਸੂਮ ਬੱਚੇ (ਇਕ 5 ਸਾਲਾ ਮੁੰਡਾ ਅਤੇ 5 ਮਹੀਨੇ ਦੀ ਬੱਚੀ) ਮਾਰੇ ਗਏ। ਇਹ ਹਮਲਾ ਰਾਤ ਦੇ ਕਰੀਬ 1:00 ਵਜੇ ਹੋਇਆ ਜਦੋਂ ਬੱਚੇ ਆਪਣੀ ਮਾਂ ਨਾਲ ਸੁੱਤੇ ਹੋਏ ਸਨ। ਇਸ ਹਮਲੇ 'ਚ ਬੱਚਿਆਂ ਦੀ ਮਾਂ ਵੀ ਜ਼ਖਮੀ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।
ਪੰਜ ਜ਼ਿਲ੍ਹਿਆਂ 'ਚ ਇੰਟਰਨੈੱਟ ਬੰਦ
ਵਿਗੜਦੀ ਕਾਨੂੰਨ ਵਿਵਸਥਾ ਨੂੰ ਦੇਖਦੇ ਹੋਏ ਸਰਕਾਰ ਨੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ 'ਚ ਮੰਗਲਵਾਰ ਦੁਪਹਿਰ 2:00 ਵਜੇ ਤੋਂ ਤਿੰਨ ਦਿਨਾਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਪ੍ਰਸ਼ਾਸਨ ਨੂੰ ਡਰ ਹੈ ਕਿ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਰਾਹੀਂ ਗਲਤ ਅਫਵਾਹਾਂ ਅਤੇ ਨਫ਼ਰਤ ਭਰੇ ਭਾਸ਼ਣ ਫੈਲਾ ਕੇ ਹਾਲਾਤ ਹੋਰ ਖਰਾਬ ਕਰ ਸਕਦੇ ਹਨ।
ਲੋਕਾਂ ਦਾ ਗੁੱਸਾ ਅਤੇ ਵਿਰੋਧ ਪ੍ਰਦਰਸ਼ਨ
ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਗੁੱਸੇ 'ਚ ਆ ਕੇ ਤਿੰਨ ਟਰੱਕਾਂ ਨੂੰ ਅੱਗ ਲਗਾ ਦਿੱਤੀ ਅਤੇ ਇੰਫਾਲ-ਟਿਡਿਮ ਰੋਡ ਨੂੰ ਕਈ ਥਾਵਾਂ ਤੋਂ ਜਾਮ ਕਰ ਦਿੱਤਾ। ਪੁਲਸ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਇਕ ਜ਼ਿੰਦਾ ਰਾਕੇਟ ਲਾਂਚਰ ਵੀ ਮਿਲਿਆ ਹੈ, ਜਿਸ ਨੂੰ ਬੰਬ ਨਿਰੋਧਕ ਦਸਤੇ ਵੱਲੋਂ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਬਕਾ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਨੂੰ ਨਿਰਦੋਸ਼ ਨਾਗਰਿਕਾਂ 'ਤੇ ਘਿਨਾਉਣਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਸੁਰੱਖਿਆ ਵਧਾਉਣ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਲੋੜ ਹੈ। ਦੂਜੇ ਪਾਸੇ, ਸਿੰਘ ਨੇ ਇਸ ਘਟਨਾ ਨੂੰ "ਅੱਤਵਾਦੀ ਕਾਰਵਾਈ" ਦੱਸਦਿਆਂ ਕਿਹਾ ਕਿ ਅਜਿਹੇ ਅਣਮਨੁੱਖੀ ਕਾਰਿਆਂ ਦੀ ਸਮਾਜ 'ਚ ਕੋਈ ਥਾਂ ਨਹੀਂ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਇਲਾਕੇ ਵਿੱਚ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

