ਮਣੀਪੁਰ ’ਚ 6 ਅੱਤਵਾਦੀ ਗ੍ਰਿਫ਼ਤਾਰ
Tuesday, May 19, 2026 - 06:00 PM (IST)
ਇੰਫਾਲ- ਮਣੀਪੁਰ ਦੇ ਵੱਖ-ਵੱਖ ਹਿੱਸਿਆਂ ਤੋਂ 6 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮੈਂਬਰਾਂ ਨੂੰ ਤੇਂਗਨੁਪਾਲ ਜ਼ਿਲੇ ਦੇ ਸਰਹੱਦੀ ਕਸਬੇ ਮੋਰੇਹ ਤੋਂ ਫੜਿਆ ਗਿਆ। ਇਕ ਹੋਰ ਮੁਹਿੰਮ ’ਚ ਇੰਫਾਲ ਪੱਛਮੀ ਜ਼ਿਲੇ ਤੋਂ ਹਥਿਆਰ ਬਰਾਮਦ ਕੀਤੇ ਗਏ। ਜ਼ਬਤ ਕੀਤੇ ਗਏ ਹਥਿਆਰਾਂ ’ਚ ਤਿੰਨ ਬੋਲਟ-ਐਕਸ਼ਨ ਸਿੰਗਲ-ਬੈਰਲ ਬੰਦੂਕਾਂ, .22 ਦਾ ਇਕ ਪਿਸਤੌਲ, 9 ਐੱਮ. ਐੱਮ. ਦੇ ਚਾਰ ਪਿਸਤੌਲ ਅਤੇ ਪੰਜ ਮੈਗਜ਼ੀਨ ਸ਼ਾਮਲ ਹਨ।
