6 ਅੱਤਵਾਦੀ ਗ੍ਰਿਫ਼ਤਾਰ, ਅਗਵਾ ਅਤੇ ਜ਼ਬਰਨ ਵਸੂਲੀ ਦੇ ਮਾਮਲਿਆਂ ''ਚ ਸਨ ਸ਼ਾਮਲ

Sunday, Nov 03, 2024 - 05:47 PM (IST)

6 ਅੱਤਵਾਦੀ ਗ੍ਰਿਫ਼ਤਾਰ, ਅਗਵਾ ਅਤੇ ਜ਼ਬਰਨ ਵਸੂਲੀ ਦੇ ਮਾਮਲਿਆਂ ''ਚ ਸਨ ਸ਼ਾਮਲ

ਇੰਫਾਲ (ਭਾਸ਼ਾ)- ਮਣੀਪੁਰ ਦੇ ਥੌਬਲ ਅਤੇ ਵਿਸ਼ਨੂੰਪੁਰ ਜ਼ਿਲ੍ਹਿਆਂ ਤੋਂ 2 ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ 6 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਕਾਂਗਲੀਪਾਕ ਕਮਿਊਨਿਸਟ ਪਾਰਟੀ (ਪੀਪਲਜ਼ ਵਾਰ ਗਰੁੱਪ) ਦੇ 5 ਅੱਤਵਾਦੀਆਂ ਨੂੰ ਅਗਵਾ ਅਤੇ ਜ਼ਬਰਨ ਵਸੂਲੀ 'ਚ ਸ਼ਮੂਲੀਅਤ ਲਈ ਥੌਬਲ ਦੇ ਚਰੰਗਪਤ ਮਯਾਈ ਲੀਕਾਈ ਤੋਂ ਗ੍ਰਿਫ਼ਤਾਰ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਦੀ ਪਛਾਣ ਥੋਕਚੋਮ ਵਿਕਰਮ ਸਿੰਘ (29), ਸਿਨਮ ਵਿਜੇਨ ਸਿੰਗ (37), ਥੰਗਜਾਮ ਦੀਪਕ ਸਿੰਘ (30), ਲਾਂਬਾਮਾਯੁਮ ਨਾਓਬੀ ਸਿੰਘ 26) ਅਤੇ ਹੁਈਨਿੰਗਸੁੰਬਮ ਟੋਨ ਸਿੰਘ (21) ਵਜੋਂ ਕੀਤੀ ਗਈ ਹੈ।

ਬਿਆਨ ਅਨੁਸਾਰ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਸ਼ੁੱਕਰਵਾਰ ਨੂੰ ਕੀਤੀ ਗਈ ਅਤੇ ਉਨ੍ਹਾਂ ਕੋਲੋਂ ਇਕ ਹੱਥਗੋਲਾ, ਸੰਗਠਨ ਦੇ 5 ਮੰਗ ਪੱਤਰ, ਪੰਜ ਮੋਬਾਇਲ ਫੋਨ, 13 ਸਿਮ ਕਾਰਡ ਅਤੇ ਇਕ ਵਾਹਨ ਜ਼ਬਤ ਕੀਤਾ ਗਿਆ। ਇਕ ਹੋਰ ਘਟਨਾ 'ਚ ਪੁਲਸ ਨੇ ਸ਼ਨੀਵਾਰ ਨੂੰ ਵਿਸ਼ਨੂੰਪੁਰ ਜ਼ਿਲ੍ਹੇ ਦੇ ਕੁੰਬੀ ਇਲਾਕੇ ਤੋਂ ਪੀਆਰਈਪੀਏਕੇ (ਪੀਆਰਓ) ਸੰਗਠਨ ਨਾਲ ਜੁੜੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਨੋਂਗਮਾਈਥੇਮ ਗੁਣਾਮਣੀ ਉਰਫ਼ ਅੱਲੂ (32) ਵਜੋਂ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਜ਼ਬਰਨ ਵਸੂਲੀ ਦੇ ਅਪਰਾਧ 'ਚ ਸ਼ਾਮਲ ਸੀ। ਉਸ ਕੋਲੋਂ ਇਕ ਹੱਥਗੋਲਾ ਜ਼ਬਤ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News