ਮਣੀਪੁਰ ਚੋਣਾਂ ਨੂੰ ਲੈ ਕੇ ਸਸਪੈਂਸ

Wednesday, Nov 04, 2026 - 01:47 PM (IST)

ਮਣੀਪੁਰ ਚੋਣਾਂ ਨੂੰ ਲੈ ਕੇ ਸਸਪੈਂਸ

ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਪਿਛਲੇ ਹਫ਼ਤੇ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਦ੍ਰੌਪਦੀ ਮੁਰਮੂ ਨਾਲ ਅਚਾਨਕ ਮੁਲਾਕਾਤ ਕੀਤੀ ਸੀ। ਇਸ ਨੇ ਸਸਪੈਂਸ ਪੈਦਾ ਕਰ ਦਿੱਤਾ ਹੈ ਕਿਉਂਕਿ ਅਜੇ ਤੱਕ ਮੁਲਾਕਾਤ ਦਾ ਕੋਈ ਅਧਿਕਾਰਤ ਕਾਰਨ ਨਹੀਂ ਦੱਸਿਆ ਗਿਆ ਹੈ।

ਉੱਚ ਪੱਧਰੀ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਮਣੀਪੁਰ ਦੀ ਸਥਿਤੀ ਉਨ੍ਹਾਂ ਵਿਸ਼ਿਆਂ ’ਚ ਸ਼ਾਮਲ ਸੀ ਜਿਨ੍ਹਾਂ ਬਾਰੇ ਚਰਚਾ ਕੀਤੇ ਗਈ। ਸੂਬੇ ’ਚ ਨਸਲੀ ਟਕਰਾਅ ਇਕ ਖ਼ਤਰਨਾਕ ਪੜਾਅ ’ਤੇ ਪਹੁੰਚ ਗਿਆ ਹੈ। ਇੱਥੇ ਫਰਵਰੀ-ਮਾਰਚ 2027 ’ਚ ਚੋਣਾਂ ਹੋਣੀਆਂ ਹਨ।

ਜੇ ਸਥਿਤੀ ਨੂੰ ਜਲਦੀ ਕਾਬੂ ਹੇਠ ਨਾ ਲਿਆਂਦਾ ਗਿਆ ਤਾਂ ਵਿਧਾਨ ਸਭਾ ਚੋਣਾਂ ਦੁਬਾਰਾ ਤੈਅ ਕੀਤੀਆਂ ਜਾ ਸਕਦੀਆਂ ਹਨ। ਅਜਿਹੀ ਸਥਿਤੀ ’ਚ ਮਣੀਪੁਰ ਦੀਆਂ ਚੋਣਾਂ ਦੂਜੇ ਸੂਬਿਆਂ ਭਾਵ ਉੱਤਰ ਪ੍ਰਦੇਸ਼, ਪੰਜਾਬ, ਗੋਆ ਅਤੇ ਉੱਤਰਾਖੰਡ ਤੋਂ ਵੱਖਰੇ ਤੌਰ ’ਤੇ ਕਰਵਾਈਆਂ ਜਾ ਸਕਦੀਆਂ ਹਨ।

ਹਾਲਾਂਕਿ ਗ੍ਰਹਿ ਮੰਤਰਾਲਾ ਨੇ ਝਾਰਖੰਡ ਅਤੇ ਛੱਤੀਸਗੜ੍ਹ ਤੋਂ 2 ਉੱਚ ਸਿਖਲਾਈ ਪ੍ਰਾਪਤ ਕੋਬਰਾ ਬਟਾਲੀਅਨਾਂ ਮਣੀਪੁਰ ਭੇਜੀਆਂ ਹਨ। ਤੀਜੀ ਯੂਨਿਟ ਵੀ ਤਾਇਨਾਤ ਕੀਤੀ ਜਾ ਰਹੀ ਹੈ ਪਰ ਹਿੰਸਾ ਰੁਕ ਨਹੀਂ ਰਹੀ। ਮਈ 2023 ਤੋਂ 30 ਸਤੰਬਰ 2026 ਦਰਮਿਅਾਨ ਇੱਥੇ ਘੱਟੋ-ਘੱਟ 306 ਵਿਅਕਤੀ ਮਾਰੇ ਜਾ ਚੁਕੇ ਹਨ। ਮੇਤੇਈ ਤੇ ਕੁਕੀ ਭਾਈਚਾਰਿਆਂ ਦਰਮਿਅਾਨ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ 60,000 ਤੋਂ ਵੱਧ ਲੋਕ ਘਰੋਂ ਬੇਘਰ ਹੋ ਗਏ ਹਨ। ਇਹ ਹਿੰਸਾ ਮੇਤੇਈ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ ਦੇ ਦਰਜੇ ਦੀ ਮੰਗ ਕਾਰਨ ਸ਼ੁਰੂ ਹੋਈ ਸੀ ਜੋ ਲਗਾਤਾਰ ਜਾਰੀ ਹੈ।

ਮੁੱਖ ਮੰਤਰੀ ਖੇਮਚੰਦ ਸਿੰਘ ਨੇ ਰਾਸ਼ਟਰਪਤੀ ਰਾਜ ਖਤਮ ਹੋਣ ਤੋਂ ਬਾਅਦ 2026 ਦੇ ਸ਼ੁਰੂ ’ਚ ਅਹੁਦਾ ਸੰਭਾਲਿਆ ਸੀ ਅਤੇ ਅੱਤਵਾਦੀ ਖ਼ਤਰੇ ਨਾਲ ਕਿਵੇਂ ਨਜਿੱਠਣਾ ਹੈ , ਨੂੰ ਲੈ ਕੇ ਸੂਬੇ ਦੇ ਨਾਗਾ ਉਪ ਮੁੱਖ ਮੰਤਰੀ ਤੇ ਕੁਕੀ ਉਪ ਮੁੱਖ ਮੰਤਰੀ ਦਰਮਿਅਾਨ ਖੁਲ੍ਹੀ ਝੜਪ ਦਾ ਸਾਹਮਣਾ ਕੀਤਾ ਹੈ।


author

Harpreet SIngh

Content Editor

Related News