ਬਿਨਾਂ ਰਜਿਸਟ੍ਰੇਸ਼ਨ ਮਣੀਮਹੇਸ਼ ਯਾਤਰਾ ਦੀ ਨਹੀਂ ਮਿਲੇਗੀ ਆਗਿਆ : DC ਰਾਣਾ

08/09/2022 5:32:09 PM

ਚੰਬਾ (ਕਾਕੂ)– ਉੱਤਰ ਭਾਰਤ ਦੀ ਪ੍ਰਸਿੱਧ ਸ਼੍ਰੀ ਮਣੀਮਹੇਸ਼ ਯਾਤਰਾ ਦੇ ਬਿਹਤਰ ਸੰਚਾਲਨ ਅਤੇ ਪ੍ਰਬੰਧਨ ਲਈ 22 ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਯਾਤਰਾ 19 ਅਗਸਤ ਤੋਂ 2 ਸਤੰਬਰ ਤੱਕ ਆਯੋਜਿਤ ਕੀਤੀ ਜਾਵੇਗੀ। ਸ਼ਰਧਾਲੂਆਂ ਦੀ ਸਹੂਲਤ ਲਈ ਹੈਲੀ ਟੈਕਸੀ ਨੂੰ 12 ਅਗਸਤ ਤੋਂ ਸ਼ੁਰੂ ਕੀਤਾ ਜਾਵੇਗਾ। 12 ਅਗਸਤ ਤੋਂ ਹੀ ਯਾਤਰਾ ਨਾਲ ਸਬੰਧਤ ਅਧਿਕਾਰੀਆਂ ਵਲੋਂ ਵਿਵਸਥਾ ਯਕੀਨੀ ਬਣਾਈ ਜਾਵੇਗੀ। 

PunjabKesari

ਇਹ ਜਾਣਕਾਰੀ ਡੀ. ਸੀ. ਦੁਨੀ ਚੰਦ ਰਾਣਾ ਨੇ ਸ਼ਰਧਾਲੂਆਂ ਨੂੰ ਬਿਹਤਰ ਸਹੂਲਤਾਂ ਉਪਲੱਬਧ ਕਰਵਾਉਣ ਦੇ ਨਾਲ-ਨਾਲ ਵੱਖ-ਵੱਖ ਵਿਵਸਥਾਵਾਂ ਨੂੰ ਯਕੀਨੀ ਬਣਾਉਣ  ਲਈ ਆਯੋਜਿਤ ਸਮੀਖਿਆ ਬੈਠਕ ਦੌਰਾਨ ਦਿੱਤੀ। ਬੈਠਕ ’ਚ ਫ਼ੈਸਲਾ ਲਿਆ ਗਿਆ ਕਿ ਜੋ ਸ਼ਰਧਾਲੂ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਜ਼ਰੀਏ ਰਜਿਸਟਰਡ ਨਹੀਂ ਹੋਇਆ ਹੋਵੇਗਾ, ਉਸ ਨੂੰ ਤੈਅ ਰਜਿਸਟ੍ਰੇਸ਼ਨ ਸਥਲ ’ਤੇ ਹੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਬਿਨਾਂ ਰਜਿਸਟ੍ਰੇਸ਼ਨ ਦੇ ਕਿਸੇ ਵੀ ਸ਼ਰਧਾਲੂ ਨੂੰ ਯਾਤਰਾ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਸੜਕ ਕੰਢੇ ਕਿਸੇ ਵੀ ਸੰਸਥਾ ਨੂੰ ਲੰਗਰ ਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। 

ਡੀ. ਸੀ. ਨੇ ਕਿਹਾ ਕਿ ਸ਼੍ਰੀ ਮਣੀਮਹੇਸ਼ ਯਾਤਰਾ ਦੌਰਾਨ ਸਫਾਈ ਵਿਵਸਥਾ ’ਤੇ ਖ਼ਾਸ ਧਿਆਨ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਮਣੀਮਹੇਸ਼ ਯਾਤਰਾ ਦੌਰਾਨ ਸਿਹਤ ਸੇਵਾ ਸਬੰਧੀ ਕੰਮ ਯੋਜਨਾ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵੱਖ-ਵੱਖ ਥਾਵਾਂ ’ਤੇ ਰਾਹਤ ਅਤੇ ਬਚਾਅ ਟੀਮਾਂ ਤਾਇਨਾਤ ਹੋਣਗੀਆਂ।


Tanu

Content Editor

Related News