ਅੰਬਾਂ ਦੀ ਮੱਲਿਕਾ ਨੂਰਜਹਾਂ, 1200 ਰੁਪਏ ’ਚ ਮਿਲ ਰਿਹੈ ਇਕ ਫਲ

Sunday, Jun 23, 2019 - 07:06 PM (IST)

ਅੰਬਾਂ ਦੀ ਮੱਲਿਕਾ ਨੂਰਜਹਾਂ, 1200 ਰੁਪਏ ’ਚ ਮਿਲ ਰਿਹੈ ਇਕ ਫਲ

ਇੰਦੌਰ (ਭਾਸ਼ਾ)- ਅੰਬਾਂ ਦੀ ਮਸ਼ਹੂਰ ਕਿਸਮ ‘ਨੂਰਜਹਾਂ’ ਦਾ ਇਕ ਫਲ 1200 ਰੁਪਏ ’ਚ ਵਿਕ ਰਿਹਾ ਹੈ। ਅਫਗਾਨਿਸਤਾਨੀ ਮੂਲ ਦੀ ਮੰਨੀ ਜਾਣ ਵਾਲੀ ਅੰਬ ਦੀ ਪ੍ਰਜਾਤੀ ਨੂਰਜਹਾਂ ਦੇ ਕੁਝ ਦਰੱਖਤ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲੇ ਦੇ ਕੱਠੀਵਾੜਾ ਖੇਤਰ ’ਚ ਪਾਏ ਜਾਂਦੇ ਹਨ। ਮੱਧ‍ ਪ੍ਰਦੇਸ਼ ਦਾ ਇਹ ਇਲਾਕਾ ਗੁਜਰਾਤ ਨਾਲ ਜੁੜਿਆ ਹੈ। ਇੰਦੌਰ ਤੋਂ ਲਗਭਗ 250 ਕਿਲੋਮੀਟਰ ਦੂਰ ਕੱਠੀਵਾੜਾ ’ਚ ਇਸ ਪ੍ਰਜਾਤੀ ਦੀ ਖੇਤੀ ਦੇ ਮਾਹਿਰ ਇਸ਼ਾਕ ਮੰਸੂਰੀ ਨੇ ਦੱਸਿਆ, ‘‘ਇਸ ਵਾਰ ਅਨੁਕੂਲ ਮੌਸਮੀ ਹਾਲਾਤ ਕਾਰਨ ਨੂਰਜਹਾਂ ਦੇ ਦਰੱਖਤਾਂ ’ਤੇ ਖੂਬ ਬੂਰ (ਅੰਬ ਦੇ ਫੁੱਲ) ਪਿਆ ਅਤੇ ਫਸਲ ਵੀ ਚੰਗੀ ਹੋਈ।’’

ਉਨ੍ਹਾਂ ਦੱਸਿਆ ਕਿ ਮੌਜੂਦਾ ਸਾਲ ’ਚ ਨੂਰਜਹਾਂ ਦੇ ਫਲਾਂ ਦਾ ਭਾਰ ਔਸਤਨ 2.75 ਕਿਲੋਗ੍ਰਾਮ ਦੇ ਆਸ-ਪਾਸ ਰਿਹਾ, ਜਦਕਿ ਬੀਤੇ ਤਿੰਨ ਸਾਲਾਂ ’ਚ ਇਨ੍ਹਾਂ ਦਾ ਔਸਤ ਭਾਰ ਲਗਭਗ 2.5 ਕਿਲੋਗ੍ਰਾਮ ਰਿਹਾ ਸੀ। ਮੰਸੂਰੀ ਨੇ ਦੱਸਿਆ, ‘‘ਇਨ੍ਹੀਂ ਦਿਨੀਂ ਨੂਰਜਹਾਂ ਦਾ ਸਿਰਫ ਇਕ ਫਲ 700 ਤੋਂ 800 ਰੁਪਏ ’ਚ ਵਿਕ ਰਿਹਾ ਹੈ। ਜ਼ਿਆਦਾ ਭਾਰ ਵਾਲੇ ਫਲ ਲਈ 1,200 ਰੁਪਏ ਤੱਕ ਵੀ ਚੁਕਾਏ ਜਾ ਰਹੇ ਹਨ। ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦੇ ਕਾਰਨ ਅੰਬ ਦੀ ਇਸ ਅਨੋਖੀ ਕਿਸਮ ਦੇ ਵਜੂਦ ’ਤੇ ਸੰਕਟ ਵੀ ਮੰਡਰਾ ਰਿਹਾ ਹੈ।’’


author

Sunny Mehra

Content Editor

Related News