ਮੇਨਕਾ ਗਾਂਧੀ ਨੇ ਸੁਲਤਾਨਪੁਰ ਤੋਂ ਭਰਿਆ ਪਰਚਾ

Thursday, Apr 18, 2019 - 05:18 PM (IST)

ਸੁਲਤਾਨਪੁਰ— 17ਵੀਂ ਲੋਕ ਸਭਾ ਚੋਣਾਂ 'ਚ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਮੇਨਕਾ ਗਾਂਧੀ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਸੁਲਤਾਨਪੁਰ ਸੰਸਦੀ ਸੀਟ ਤੋਂ ਆਪਣਾ ਪਰਚਾ ਦਾਖਲ ਕੀਤਾ। ਚੋਣ ਕਮਿਸ਼ਨ ਨੇ ਸੋਮਵਾਰ ਨੂੰ ਮੇਨਕਾ ਗਾਂਧੀ ਦੇ ਚੋਣ ਪ੍ਰਚਾਰ 'ਤੇ 48 ਘੰਟੇ ਦੀ ਪਾਬੰਦੀ ਲਗਾਈ ਹੈ। ਇਹ ਦੂਜੀ ਵਾਰ ਹੈ, ਜਦੋਂ ਮੇਨਕਾ ਗਾਂਧੀ ਨੇ ਆਪਣੀ ਸੰਸਦੀ ਸੀਟ ਬਦਲੀ ਹੈ। ਉਨ੍ਹਾਂ ਨੇ ਚੋਣਾਂ 'ਚ ਆਪਣੇ ਬੇਟੇ ਵਰੁਣ ਗਾਂਧੀ ਨਾਲ ਪੀਲੀਭੀਤ ਸੀਟ ਦੀ ਅਦਲਾ-ਬਦਲੀ ਕੀਤੀ ਹੈ। ਮੇਨਕਾ ਗਾਂਧੀ ਨੇ ਸਵੇਰੇ ਸ਼ਾਸਤਰੀਨਗਰ ਸਥਿਤ ਘਰ 'ਚ ਪੂਜਾ ਕਰਨ ਤੋਂ ਬਾਅਦ ਰੋਡ ਸ਼ੋਅ ਕੀਤਾ, ਜੋ ਨਗਰ ਦੇ ਦਰਿਆਪੁਰ ਚੌਰਾਹਾ, ਮੰਡੀ ਚੌਰਾਹਾ ਹੁੰਦੇ ਹੋਏ ਦੁਪਹਿਰ ਕਲੈਕਟਰੇਟ 'ਚ ਪੁੱਜਿਆ। ਜਿੱਥੇ ਉਨ੍ਹਾਂ ਨੇ ਕੁਝ ਕਰੀਬੀ ਨੇਤਾਵਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਵਧ ਤੋਂ ਵਧ ਵੋਟਿੰਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸੁਲਤਾਨਪੁਰ ਦਾ ਨਾਂ ਕੁਸ਼ਭਵਨਪੁਰ ਬਦਲਣ ਲਈ ਤੁਸੀਂ ਲੋਕ ਲੱਗੇ ਹੋਏ ਹੋ। ਖੁਦ ਨੂੰ ਇਕੱਲਾ ਨਾ ਸਮਝੋ, ਅਸੀਂ ਤੁਹਾਡੇ ਨਾਲ ਹਾਂ। ਸਭ ਤੋਂ ਮੇਰੇ ਪਤੀ ਸੰਜੇ ਗਾਂਧੀ ਸੁਲਤਾਨਪੁਰ ਆਏ ਸੀ, ਉਸ ਤੋਂ ਬਾਅਦ ਬੇਟਾ ਵਰੁਣ ਗਾਂਧੀ ਅਤੇ ਹੁਣ ਮੈਂ ਤੁਹਾਡੇ ਸਾਹਮਣੇ ਹਾਂ। ਉਨ੍ਹਾਂ ਸਾਰਿਆਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ। ਮੈਨੂੰ ਵੀ ਇੱਥੇ ਬਹੁਤ ਪਿਆਰ ਮਿਲ ਰਿਹਾ ਹੈ। ਉਨ੍ਹਾਂ ਨੇ ਔਤਾਂ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ।

7 ਵਾਰ ਸੰਸਦ ਮੈਂਬਰ ਮੇਨਕਾ ਚਾਰ ਸਰਕਾਰਾਂ 'ਚ ਰਹੀ ਮੰਤਰੀ
ਸੁਲਤਾਨਪੁਰ 'ਚ 6ਵੇਂ ਪੜਾਅ 'ਚ 12 ਮਈ ਨੂੰ ਵੋਟਿੰਗ ਹੋਵੇਗੀ। 7 ਵਾਰ ਸੰਸਦ ਮੈਂਬਰ ਮੇਨਕਾ ਗਾਂਧੀ ਚਾਰ ਸਰਕਾਰਾਂ 'ਚ ਮੰਤਰੀ ਰਹੀ। ਕਾਨੂੰਨ ਅਤੇ ਪਸ਼ੂ ਕਲਿਆਣ ਦੇ ਖੇਤਰਾਂ 'ਚ ਕਈ ਕਿਤਾਬਾਂ ਲਿਖੀਆਂ। ਉਹ ਪਹਿਲੀ 1989 'ਚ ਪੀਲੀਭੀਤ ਤੋਂ ਜਨਤਾ ਦਲ ਦੇ ਟਿਕਟ 'ਤੇ ਸੰਸਦ ਮੈਂਬਰ ਬਣੀ। 1996 'ਚ ਜਨਤਾ ਦਲ ਦੇ ਟਿਕਟ 'ਤੇ ਫਿਰ ਤੋਂ ਚੁਣੀ ਗਈ। 1998 ਅਤੇ 1999 'ਚ ਉਨ੍ਹਾਂ ਨੇ ਆਜ਼ਾਦ ਦੇ ਰੂਪ 'ਚ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। 2004 'ਚ ਉਹ ਭਾਜਪਾ 'ਚ ਸ਼ਾਮਲ ਹੋਈ ਅੇ ਪੀਲੀਭੀਤ ਸੀਟ 'ਤੇ ਜਿੱਤ ਦਰਜ ਕੀਤੀ। 2009 'ਚ ਉਨ੍ਹਾਂ ਨੇ ਆਪਣੇ ਬੇਟੇ ਵਰੁਣ ਗਾਂਧੀ ਲਈ ਪੀਲੀਭੀਤ ਛੱਡੀ ਅਤੇ ਕੋਲ ਦੀ ਆਂਵਲਾ ਸੀਟ ਤੋਂ ਚੋਣ ਲੜੀ। ਹਾਲਾਂਕਿ 2014 'ਚ ਫਿਰ ਤੋਂ ਉਹ ਪੀਲੀਭੀਤ ਆ ਗਈ ਅਤੇ ਉਨ੍ਹਾਂ ਦਾ ਬੇਟਾ ਸੁਲਤਾਨਪੁਰ ਤੋਂ ਚੋਣ ਲੜਿਆ। ਸਾਲ 2019 'ਚ ਦੋਵੇਂ ਮਾਂ-ਬੇਟੇ ਨੇ ਆਪਣੀ ਸੀਟ ਦੀ ਅਦਲਾ-ਬਦਲੀ ਕਰ ਲਈ।


DIsha

Content Editor

Related News