ਸੜਕ ਪਾਰ ਕਰਦੇ ਸਮੇਂ ਈਅਰਫੋਨ ਲਾਉਣਾ ਪਿਆ ਭਾਰੀ, ਬੱਸ ਦੀ ਲਪੇਟ ''ਚ ਆਉਣ ਨਾਲ ਮੌਤ

Wednesday, Sep 04, 2024 - 11:33 PM (IST)

ਸੜਕ ਪਾਰ ਕਰਦੇ ਸਮੇਂ ਈਅਰਫੋਨ ਲਾਉਣਾ ਪਿਆ ਭਾਰੀ, ਬੱਸ ਦੀ ਲਪੇਟ ''ਚ ਆਉਣ ਨਾਲ ਮੌਤ

ਨਵੀਂ ਦਿੱਲੀ : ਦੱਖਣੀ-ਪੱਛਮੀ ਦਿੱਲੀ ਦੇ ਵਸੰਤ ਕੁੰਜ ਇਲਾਕੇ 'ਚ ਸੜਕ ਪਾਰ ਕਰਦੇ ਸਮੇਂ ਸਕੂਲ ਬੱਸ ਦੀ ਲਪੇਟ 'ਚ ਆਉਣ ਨਾਲ ਇਕ 28 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਮੰਗਲਵਾਰ ਦੁਪਹਿਰ ਜਦੋਂ ਮਹੀਪਾਲਪੁਰ ਫਲਾਈਓਵਰ ਨੇੜੇ ਇਹ ਘਟਨਾ ਵਾਪਰੀ ਤਾਂ ਪੀੜਤ ਮਨੋਜ ਕੁਮਾਰ (28) ਨੇ ਆਪਣੇ ਕੰਨਾਂ 'ਚ ਈਅਰਫੋਨ ਲਾਏ ਸਨ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ 'ਚ ਬੱਸ ਡਰਾਈਵਰ ਜਸਬੀਰ ਦਹੀਆ (42) ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸਨੇ ਦੱਸਿਆ ਕਿ ਮਨੋਜ ਦੇ ਪਰਿਵਾਰ ਵਿੱਚ ਉਸਦੀ ਪਤਨੀ ਅਤੇ ਦੋ ਬੱਚੇ ਹਨ, ਜੋ ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਰਹਿੰਦੇ ਹਨ। ਉਸ ਨੇ ਦੱਸਿਆ ਕਿ ਉਹ ਦਿੱਲੀ ਦੇ ਰੰਗਪੁਰੀ ਵਿਚ ਰਹਿੰਦਾ ਸੀ ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਮਨੋਜ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ, ਜਦੋਂ ਉਸ ਨੂੰ ਦਵਾਰਕਾ ਸੈਕਟਰ-23 ਸਥਿਤ ਇਕ ਸਕੂਲ ਬੱਸ ਨੇ ਟੱਕਰ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਸ਼ੱਕ ਹੋਇਆ ਕਿ ਪੀੜਤਾ ਨੇ ਈਅਰਫੋਨ ਲਗਾਏ ਹੋਏ ਸਨ, ਜਿਸ ਕਾਰਨ ਉਹ ਦੂਜੇ ਪਾਸੇ ਤੋਂ ਆ ਰਹੀ ਬੱਸ ਵੱਲ ਧਿਆਨ ਨਹੀਂ ਦੇ ਸਕਿਆ। ਮਨੋਜ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ਇਕ ਚਸ਼ਮਦੀਦ ਨੇ ਤੁਰੰਤ ਬੱਸ ਡਰਾਈਵਰ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।


author

Baljit Singh

Content Editor

Related News