ਪਿਓ ਨੇ ਨਸ਼ਾ ਵੇਚਣ ਤੋਂ ਰੋਕਿਆ ਤਾਂ ਪੁੱਤ ਨੂੰ ਭੁਗਤਣਾ ਪਿਆ ਅੰਜਾਮ, ਮੁਲਜ਼ਮਾਂ ਨੇ ਅਗਵਾ ਕਰ ਕੀਤੀ ਹੈਵਾਨੀਅਤ
Tuesday, Jan 21, 2025 - 05:42 AM (IST)
ਪੰਚਕੂਲਾ (ਅਮਿਤ)- ਸੈਕਟਰ-16 ਸਥਿਤ ਰਾਜੀਵ-ਇੰਦਰਾ ਕਲੋਨੀ ’ਚ ਨਸ਼ੇ ਦੇ ਕਾਰੋਬਾਰ ਵਿਰੁੱਧ ਇਕ ਵਿਅਕਤੀ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ। ਮੁਲਜ਼ਮਾਂ ਨੇ ਪਹਿਲਾਂ ਬੱਚੇ ਨੂੰ ਅਗਵਾ ਕੀਤਾ ਅਤੇ ਬਾਅਦ ’ਚ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਮੁਲਜ਼ਮਾਂ ਨੇ ਬੱਚੇ ਦੇ ਸਰੀਰ ਨੂੰ ਕਈ ਥਾਵਾਂ ’ਤੇ ਬੀੜੀ ਤੇ ਸਿਗਰੇਟ ਨਾਲ ਸਾੜ ਦਿੱਤਾ। ਬੱਚੇ ਦਾ ਸੈਕਟਰ-6 ਦੇ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਰਾਜੀਵ ਕਾਲੋਨੀ ਦੇ ਰਹਿਣ ਵਾਲੇ ਗੋਵਿੰਦਾ ਨੇ ਦੱਸਿਆ ਕਿ ਕਾਲੋਨੀ ’ਚ ਖੁੱਲ੍ਹੇਆਮ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਹੋ ਰਹੀ ਹੈ।
ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਉੱਚੀ ਗਾਣਿਆਂ ਕਾਰਨ ਮਚ ਗਿਆ ਚੀਕ-ਚਿਹਾੜਾ, ਮਿੰਟਾਂ 'ਚ ਸਕੂਲ ਕਰਵਾਉਣਾ ਪੈ ਗਿਆ ਖ਼ਾਲੀ
ਉਸ ਨੇ ਕਈ ਵਾਰ ਆਵਾਜ਼ ਉਠਾਈ ਪਰ ਕੋਈ ਕਾਰਵਾਈ ਨਹੀਂ ਹੋਈ। ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨ ’ਤੇ ਨਸ਼ਾ ਸਮੱਗਲਰਾਂ ਨੇ ਉਸ ਦੇ 3 ਸਾਲ ਦੇ ਪੁੱਤਰ ਨੂੰ ਅਗਵਾ ਕਰ ਲਿਆ ਅਤੇ ਬਾਅਦ ’ਚ ਸਿਗਰੇਟਾਂ ਨਾਲ ਉਸ ਦਾ ਸਰੀਰ ਕਈ ਥਾਂਵਾਂ ਤੋਂ ਸਾੜ ਦਿੱਤਾ।
ਇਸ ਸਬੰਧੀ ਸੈਕਟਰ-16 ਪੁਲਸ ਚੌਕੀ ਦੇ ਇੰਚਾਰਜ ਮਾਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੱਚੇ ਦਾ ਮੈਡੀਕਲ ਕਰਵਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ASI ਕੁੜੀ ਦੇ ਵਿਆਹ 'ਚ ਆਇਆ ਜਵਾਕੜਾ ਜਿਹਾ ਕਰ ਗਿਆ ਵੱਡਾ ਕਾਂਡ, ਸੁਣ ਕਿਸੇ ਨੂੰ ਵੀ ਨਾ ਹੋਇਆ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e