ਕੋਰੋਨਾ ਸੰਕਟ ''ਚ ਪੈਸਾ ਕਿਸੇ ਕੰਮ ਦਾ ਨਹੀਂ, ਇਹ ਕਹਿੰਦੇ ਹੋਏ ਬ੍ਰਿਜ ਤੋਂ ਪੈਸੇ ਸੁੱਟਣ ਲਗਾ ਸ਼ਖਸ

Monday, May 03, 2021 - 09:28 PM (IST)

ਕੋਰੋਨਾ ਸੰਕਟ ''ਚ ਪੈਸਾ ਕਿਸੇ ਕੰਮ ਦਾ ਨਹੀਂ, ਇਹ ਕਹਿੰਦੇ ਹੋਏ ਬ੍ਰਿਜ ਤੋਂ ਪੈਸੇ ਸੁੱਟਣ ਲਗਾ ਸ਼ਖਸ

ਅਹਿਮਦਾਬਾਦ - ਗੁਜਰਾਤ ਦੇ ਭਾਰੂਚ ਵਿੱਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਥੇ ਅੰਕਲੇਸ਼ਵਰ ਵਿੱਚ ਅਚਾਨਕ ਬ੍ਰਿਜ 'ਤੇ ਪੁੱਜੇ ਇੱਕ ਸ਼ਖਸ ਨੇ ਆਪਣੀ ਜੇਬ ਤੋਂ ਪੈਸੇ ਕੱਢ ਕੇ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਕੁੱਝ ਸਮਝ ਨਹੀਂ ਪਾ ਰਹੇ ਸਨ ਕਿ ਉਹ ਆਖਿਰ ਕਰ ਕੀ ਰਿਹਾ ਹੈ। ਇਹ ਨੌਜਵਾਨ ਪੈਸਿਆਂ ਨੂੰ ਬ੍ਰਿਜ ਦੇ ਹੇਠਾਂ ਸੁੱਟ ਰਿਹਾ ਸੀ ਅਤੇ ਬੋਲ ਰਿਹਾ ਸੀ ਕਿ ਕੋਰੋਨਾ ਕਾਲ ਵਿੱਚ ਇਹ ਪੈਸਾ ਕਿਸੇ ਕੰਮ ਦਾ ਨਹੀਂ ਹੈ। ਇਸ ਸ਼ਖਸ ਦੀ ਇਹ ਹਰਕਤ ਵੇਖ ਮੌਕੇ 'ਤੇ ਲੋਕ ਇਕੱਠੇ ਹੋਣ ਲੱਗੇ। ਕੁੱਝ ਦੇਰ ਬਾਅਦ ਹੀ ਇਸ ਸ਼ਖਸ ਨੇ ਬ੍ਰਿਜ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਲੋਕਾਂ ਨੇ ਉਸ ਨੂੰ ਰੋਕ ਲਿਆ।

ਇਹ ਵੀ ਪੜ੍ਹੋ- ਉਤਰਾਖੰਡ: ਟਿਹਰੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਫਟਿਆ ਬੱਦਲ

ਪੀੜਤ ਸ਼ਖਸ ਅੰਕਲੇਸ਼ਵਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਉਹ ਮਾਨਸਿਕ ਤਣਾਅ ਤੋਂ ਜੂਝ ਰਿਹਾ ਹੈ। ਜਦੋਂ ਉਹ ਬ੍ਰਿਜ 'ਤੇ ਪਹੁੰਚਿਆ ਤਾਂ ਪਹਿਲਾਂ ਸ਼ਾਂਤ ਖੜ੍ਹਾ ਰਿਹਾ। ਉਸ ਤੋਂ ਬਾਅਦ ਉਸ ਨੇ ਆਪਣੀ ਜੇਬ ਤੋਂ ਪੈਸੇ ਕੱਢੇ ਅਤੇ ਨੋਟਾਂ ਨੂੰ ਉਡਾਉਣਾਂ ਲੱਗਾ। ਇਸ ਦੌਰਾਨ ਉਹ ਕਹਿ ਰਿਹਾ ਸੀ ਕਿ ਕੋਰੋਨਾ ਚੱਲ ਰਿਹਾ ਹੈ। ਇਹ ਪੈਸਾ ਕਿਸੇ ਕੰਮ ਦਾ ਨਹੀਂ ਹੈ। ਜਦੋਂ ਤੱਕ ਉਹ ਪੈਸਾ ਉਡਾਉਂਦਾ ਰਿਹਾ, ਲੋਕ ਉਸ ਨੂੰ ਵੇਖਦੇ ਰਹੇ। ਇਸ ਤੋਂ ਬਾਅਦ ਉਹ ਅਚਾਨਕ ਬ੍ਰਿਜ ਦੀ ਬਾਉਂਡਰੀ 'ਤੇ ਚੜ੍ਹ ਗਿਆ ਅਤੇ ਉੱਥੋਂ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਬ੍ਰਿਜ ਤੋਂ ਉਤਾਰ ਲਿਆ।

ਇਹ ਵੀ ਪੜ੍ਹੋ- ਨੇਵੀ ਫੌਜ ਮੁਖੀ ਨੇ ਕੀਤੀ PM ਮੋਦੀ ਨਾਲ ਮੁਲਾਕਾਤ, ਕੋਰੋਨਾ ਨੂੰ ਲੈ ਕੇ ਦਿੱਤੀ ਜਾਣਕਾਰੀ

ਉਥੇ ਹੀ ਪੀੜਤ ਸ਼ਖਸ ਦੁਆਰਾ ਪੈਸੇ ਸੁੱਟੇ ਜਾਣ ਅਤੇ ​ਬ੍ਰਿਜ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕਰਣ ਦਾ ਕਿਸੇ ਨੇ ਵੀਡੀਓ ਬਣਾ ਲਿਆ, ਜੋ ਹੁਣ ਕਾਫੀ ਵਾਇਰਲ ਹੋ ਰਿਹਾ ਹੈ। ਇਹ ਸ਼ਖਸ ਮਾਨਸਿਕ ਤਣਾਅ ਤੋਂ ਪੀੜਤ ਸੀ, ਜਿਸ ਕਾਰਨ ਲੋਕਾਂ ਨੇ ਉਸ ਨੂੰ ਸਮਝਾ ਕੇ ਸ਼ਾਂਤ ਕਰਾਇਆ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News