ਖ਼ੌਫਨਾਕ ਵਾਰਦਾਤ; ਪਿਓ ਨੇ ਕੁਹਾੜੀ ਨਾਲ ਵੱਢੀਆਂ ਦੋ ਧੀਆਂ, ਪਤਨੀ ਤੇ ਦੋਹਤੀ ਨੂੰ ਕੀਤਾ ਜ਼ਖ਼ਮੀ

Tuesday, Apr 04, 2023 - 04:58 PM (IST)

ਖ਼ੌਫਨਾਕ ਵਾਰਦਾਤ; ਪਿਓ ਨੇ ਕੁਹਾੜੀ ਨਾਲ ਵੱਢੀਆਂ ਦੋ ਧੀਆਂ, ਪਤਨੀ ਤੇ ਦੋਹਤੀ ਨੂੰ ਕੀਤਾ ਜ਼ਖ਼ਮੀ

ਜੈਪੁਰ- ਰਾਜਸਥਾਨ 'ਚ ਇਕ ਵਿਅਕਤੀ ਨੇ ਆਪਣੀ ਦੋ ਧੀਆਂ ਨੂੰ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਇਸ ਹਮਲੇ ਵਿਚ ਉਸ ਦੀ ਪਤਨੀ ਅਤੇ ਦੋਹਤੀ ਜ਼ਖਮੀ ਹੋ ਗਈਆਂ ਹਨ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਨਾਗੌਰ ਦੇ ਪੁਲਸ ਇੰਸਪੈਕਟਰ ਰਾਮਮੂਰਤੀ ਜੋਸ਼ੀ ਨੇ ਦੱਸਿਆ ਕਿ ਮਨਾਰਾਮ (57) ਨੇ ਆਪਣੀਆਂ ਦੋ ਧੀਆਂ ਮੀਰਾ (26) ਅਤੇ ਰੇਖਾ (20) ਦਾ ਕੁਹਾੜੀ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ ਅਤੇ ਪਤਨੀ ਤੇ ਦੋਹਤੀ ਨੂੰ ਜ਼ਖ਼ਮੀ ਕਰ ਦਿੱਤਾ।

ਦੋਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਮੁਤਾਬਕ ਦੋਸ਼ੀ ਦੇ ਪੁੱਤਰ ਵਲੋਂ ਇਸ ਘਟਨਾ ਦੇ ਸਬੰਧ ਵਿਚ ਉਸ ਦੇ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ-302 (ਕਤਲ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਮਨਾਰਾਮ ਦੀ ਮਾਨਸਿਕ ਹਾਲਤ ਖ਼ਰਾਬ ਹੋਣ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ ਹੈ। ਪੋਸਟਮਾਰਟਮ ਮਗਰੋਂ ਦੋਹਾਂ ਧੀਆਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Tanu

Content Editor

Related News