ਨਾਬਾਲਿਗਾ ਨਾਲ ਜ਼ਬਰ ਜਨਾਹ ਕਰਨ ਵਾਲੇ ਨੂੰ 10 ਸਾਲ ਦੀ ਕੈਦ
Thursday, Nov 01, 2018 - 01:47 PM (IST)

ਬਾਂਦਾ— ਜ਼ਿਲੇ ਦੀ ਇਕ ਅਦਾਲਤ ਨੇ ਨਾਬਾਲਿਗ ਲੜਕੀ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ੀ ਨੌਜਵਾਨ ਨੂੰ 10 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਪ੍ਰੌਸੀਕਿਊਸ਼ਨ ਧਿਰ ਮੁਤਾਬਕ ਅਪਰ ਜ਼ਿਲੇ ਤੇ ਸੈਸ਼ਨ ਜੱਜ ਸਾਕੇਤ ਬਿਹਾਰੀ ਦੀਪਕ ਦੀ ਅਦਾਲਤ ਨੇ ਬੁੱਧਵਾਰ ਨੂੰ ਉਕਤ ਸਜ਼ਾ ਸੁਣਾਈ। ਪ੍ਰੌਸੀਕਿਊਸ਼ਨ ਧਿਰ ਨੇ ਦੱਸਿਆ ਕਿ 21 ਅਕਤੂਬਰ 2013 ਨੂੰ ਨਗਰ ਕੋਤਵਾਲੀ ਖੇਤਰ ਦੇ ਇਕ ਪਿੰਡ ’ਚ ਖੇਤ ’ਚ ਚਾਰਾ ਕੱਟ ਰਹੀ 14 ਸਾਲ ਦੀ ਨਾਬਾਲਿਗ ਲੜਕੀ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ’ਚ ਦੋਸ਼ੀ ਨੌਜਵਾਨ ਰਵੀ ਨਿਸ਼ਾਦ ਨੂੰ 10 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੇ ਸਬੂਤਾਂ ਦੇ ਆਧਾਰ ’ਤੇ ਫੈਸਲਾ ਸੁਣਾਇਆ।