ਹੈਰਾਨੀਜਨਕ: ਦੰਦਾਂ ਦੀ ਸਰਜਰੀ ਕਰਾਉਣ ਗਏ ਮੁੰਡੇ ਦੀ ਮੌਤ, ਅਗਲੇ ਮਹੀਨੇ ਚੜ੍ਹਨਾ ਸੀ ਘੋੜੀ

Tuesday, Feb 20, 2024 - 05:10 PM (IST)

ਹੈਰਾਨੀਜਨਕ: ਦੰਦਾਂ ਦੀ ਸਰਜਰੀ ਕਰਾਉਣ ਗਏ ਮੁੰਡੇ ਦੀ ਮੌਤ, ਅਗਲੇ ਮਹੀਨੇ ਚੜ੍ਹਨਾ ਸੀ ਘੋੜੀ

ਹੈਦਰਾਬਾਦ (ਭਾਸ਼ਾ)- ਹੈਦਰਾਬਾਦ ਦੇ ਇਕ 32 ਸਾਲਾ ਵਪਾਰੀ ਦੀ ਇਥੇ ਇਕ ਨਿੱਜੀ ਡੈਂਟਲ ਕਲੀਨਿਕ ਵਿਚ ਕਾਸਮੈਟਿਕ ਦੰਦਾਂ ਦੀ ਪ੍ਰਕਿਰਿਆ ਦੌਰਾਨ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਵਪਾਰੀ ਦੀ ਹਾਲ ਹੀ 'ਚ ਮੰਗਣੀ ਹੋਈ ਸੀ ਅਤੇ ਅਗਲੇ ਮਹੀਨੇ ਉਸ ਦਾ ਵਿਆਹ ਹੋਣਾ ਸੀ, ਜਿਸ ਕਾਰਨ ਉਹ 'ਸਮਾਇਲ ਡਿਜ਼ਾਈਨਿੰਗ' ਨਾਮਕ ਸਰਜਰੀ ਲਈ 16 ਫਰਵਰੀ ਨੂੰ ਡੈਂਟਲ ਕਲੀਨਿਕ ਗਿਆ ਸੀ। ਇਸ ਸਰਜਰੀ ਪ੍ਰਕਿਰਿਆ ਦਾ ਉਦੇਸ਼ ਉਸਦੇ ਵਿਆਹ ਤੋਂ ਪਹਿਲਾਂ ਉਸਦੀ ਮੁਸਕਾਨ ਨੂੰ ਵਧਾਉਣਾ ਸੀ।

ਇਹ ਵੀ ਪੜ੍ਹੋ: ਦੁਨੀਆ ਦੇ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਜਾਰੀ, ਜਾਣੋ ਭਾਰਤ ਦੀ ਰੈਂਕਿੰਗ ਤੇ ਕਿੰਨੇ ਦੇਸ਼ਾਂ 'ਚ ਮਿਲੇਗੀ ਬਿਨਾਂ ਵੀਜ਼ਾ ਐਂਟਰੀ

ਪੁਲਸ ਅਨੁਸਾਰ, ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਵਪਾਰੀ ਨੂੰ ਬੇਹੋਸ਼ ਕਰਨ ਲਈ ਐਨੇਸਥੀਸੀਆ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੇ ਦਰਦ ਦੀ ਸ਼ਿਕਾਇਤ ਕੀਤੀ ਅਤੇ ਦੰਦਾਂ ਦੇ ਡਾਕਟਰਾਂ ਵੱਲੋਂ ਗੋਲੀਆਂ ਦਿੱਤੀਆਂ ਗਈਆਂ। ਬਾਅਦ ਵਿੱਚ ਉਸਨੇ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਹ ਟਾਇਲਟ ਗਿਆ, ਜਿੱਥੇ ਉਹ ਬੇਹੋਸ਼ ਹੋ ਗਿਆ। ਜੁਬਲੀ ਹਿਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਹ ਵੀ ਪੜ੍ਹੋ: ਜਬਰੀ ਵਸੂਲੀ ਮਾਮਲਾ: ਪੰਜਾਬੀ ਅਰੁਣਦੀਪ ਥਿੰਦ ਨੇ ਖੁਦ ਨੂੰ ਦੱਸਿਆ ਬੇਕਸੂਰ, ਕਿਹਾ- ਗੈਂਗਸਟਰ ਦੱਸ ਮੈਨੂੰ ਫਸਾ ਰਹੀ ਕੈਨੇਡਾ ਪੁਲਸ

ਮ੍ਰਿਤਕ ਦੇ ਪਿਤਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਐਨੇਸਥੀਸੀਆ ਦੀ ਜ਼ਿਆਦਾ ਖੁਰਾਕ ਅਤੇ ਦੰਦਾਂ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਉਸ ਦੇ ਪੁੱਤਰ ਦੀ ਮੌਤ ਹੋਈ ਹੈ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੰਦਾਂ ਦੇ ਹਸਪਤਾਲ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 304ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਦੰਦਾਂ ਦੇ ਡਾਕਟਰਾਂ ਨੇ ਆਪਣੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਇਨਕਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।

ਇਹ ਵੀ ਪੜ੍ਹੋ: ਕੈਨੇਡੀਅਨ ਪੁਲਸ ਨੂੰ ਭਾਰਤੀ ਸ਼ਖ਼ਸ ਨੇ ਪਾਈਆਂ ਭਾਜੜਾਂ, ਕੀਤੀ ਗ੍ਰਿਫ਼ਤਾਰੀ ਵਾਰੰਟ ਦੀ ਮੰਗ, ਜਾਣੋ ਕੀ ਕੀਤਾ ਕਾਂਡ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News