ਡਰਾਵਣਾ ਸੱਚ ਮੌਤ ! ਵੀਡੀਓ 'ਚ ਵੇਖੋ ਕਿਵੇਂ ਚੰਦ ਪਲਾਂ 'ਚ ਸ਼ਖ਼ਸ ਨੇ ਦੁਨੀਆ ਨੂੰ ਕਿਹਾ ਅਲਵਿਦਾ
Monday, Nov 07, 2022 - 05:37 PM (IST)
ਬਾੜਮੇਰ- ਰਾਜਸਥਾਨ ਦੇ ਸਰਹੱਦੀ ਬਾੜਮੇਰ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਇਕ ਸ਼ਖ਼ਸ ਅਖ਼ਬਾਰ ਪੜ੍ਹਦੇ-ਪੜ੍ਹਦੇ ਜ਼ਮੀਨ 'ਤੇ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਘਟਨਾ ਦੇ ਸਮੇਂ ਉਹ ਦੰਦ ਦਿਖਾਉਣ ਲਈ ਹਸਪਤਾਲ ਗਿਆ ਸੀ ਅਤੇ ਉਸ ਦੌਰਾਨ ਉੱਥੇ ਅਖ਼ਬਾਰ ਪੜ੍ਹਦੇ-ਪੜ੍ਹਦੇ ਹੇਠਾਂ ਡਿੱਗ ਗਿਆ। ਹਾਲਾਂਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਪਛਾਣ ਪਚਪਦਰਾ ਵਾਸੀ 61 ਸਾਲ ਦੇ ਦਿਲੀਪ ਕੁਮਾਰ ਮਦਾਣੀ ਵਜੋਂ ਹੋਈ ਹੈ। ਦਿਲੀਪ ਦਾ ਗੁਜਰਾਤ ਦੇ ਸੂਰਤ 'ਚ ਕੱਪੜਿਆਂ ਦਾ ਵਪਾਰ ਹੈ। ਉਹ ਕਈ ਸਾਲਾਂ ਤੋਂ ਸੂਰਤ 'ਚ ਰਹਿ ਰਹੇ ਸਨ।
4 ਨਵੰਬਰ ਨੂੰ ਹੀ ਸੂਰਤ ਤੋਂ ਆਪਣੇ ਪਿੰਡ ਬਾੜਮੇਰ ਆਏ ਸਨ। ਦਿਲੀਪ ਦੇ ਦੰਦ 'ਚ ਦਰਦ ਸੀ ਅਤੇ ਉਹ ਦੰਦ ਦਿਖਾਉਣ ਲਈ ਸ਼ਨੀਵਾਰ ਨੂੰ ਕੋਲ ਦੇ ਕਲੀਨਿਕ ਗਏ ਸਨ। ਜਿੱਥੇ ਮਰੀਜ਼ਾਂ ਦੀ ਲਾਈਨ ਹੋਣ ਕਾਰਨ ਇੰਤਜ਼ਾਰ ਕਰਦੇ ਹੋਏ ਅਖ਼ਬਾਰ ਪੜ੍ਹਨਾ ਸ਼ੁਰੂ ਕੀਤਾ। ਉਦੋਂ ਅਚਾਨਕ ਉਹ ਹੇਠਾਂ ਡਿੱਗ ਗਏ। ਦਿਲੀਪ ਦੀ ਅਚਾਨਕ ਮੌਤ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਦਿਲੀਪ ਬੈਠ ਕੇ ਅਖ਼ਬਾਰ ਪੜ੍ਹ ਰਹੇ ਸਨ। ਕੁਝ ਮਿੰਟਾਂ ਤੱਕ ਅਖ਼ਬਾਰ ਪੜ੍ਹਨ ਤੋਂ ਬਾਅਦ ਉਹ ਅਚਾਨਕ ਡਿੱਗ ਜਾਂਦੇ ਹਨ। ਡਿੱਗਣ ਦੀ ਆਵਾਜ਼ ਸੁਣ ਕੇ ਰਿਸੈਪਸ਼ਨ 'ਤੇ ਬੈਠੀ ਕੁੜੀ ਉਨ੍ਹਾਂ ਨੂੰ ਸੰਭਾਲਦੀ ਹੈ। ਕਲੀਨਿਕ ਦੇ ਅੰਦਰੋਂ ਡਾਕਟਰ ਅਤੇ 2-3 ਲੋਕ ਬਾਹਰ ਆਏ ਅਤੇ ਉਨ੍ਹਾਂ ਨੇ ਦਿਲੀਪ ਬਾਲਤੋਹਰਾ ਦੇ ਨਾਹਟਾ ਹਸਪਤਾਲ ਭੇਜਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ