62 ਸਾਲਾ ਵਿਅਕਤੀ ਦੀ ਘਟੀਆ ਕਰਤੂਤ ! ਪੋਤੀ ਦੀ ਉਮਰ ਦੀ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Thursday, Oct 23, 2025 - 01:24 PM (IST)

62 ਸਾਲਾ ਵਿਅਕਤੀ ਦੀ ਘਟੀਆ ਕਰਤੂਤ ! ਪੋਤੀ ਦੀ ਉਮਰ ਦੀ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਵਿਚ ਇਕ 62 ਸਾਲਾ ਵਿਅਕਤੀ ਨੂੰ ਇਕ ਨਾਬਾਲਿਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਹੋਸਟਲ ਦੇ ਅੰਦਰ ਜਾਣ ਲਈ ਬਜ਼ੁਰਗ ਵਿਅਕਤੀ ਨੇ ਆਪਣੇ ਆਪ ਨੂੰ ਲੜਕੀ ਦਾ ਦਾਦਾ ਦੱਸਿਆ ਸੀ। ਉਹ ਲੜਕੀ ਨੂੰ ਵਰਗਲਾ ਕੇ ਇਕ ਬਾਗ ਵਿਚ ਲੈ ਗਿਆ, ਜਿਥੇ ਉਸਨੇ ਕਥਿਤ ਤੌਰ ’ਤੇ ਉਸ ਨਾਲ ਜਬਰ-ਜ਼ਨਾਹ ਕੀਤਾ।

ਉਨ੍ਹਾਂ ਦੱਸਿਆ ਕਿ ਉਹ ਇਕ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ। ਕਾਕੀਨਾਡਾ ਜ਼ਿਲੇ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਬਿੰਦੂ ਮਾਧਵ ਗਰੀਕਾਪਤੀ ਨੇ ਦੱਸਿਆ ਕਿ ਟੀ. ਨਾਰਾਇਣ ਰਾਵ ਨੇ ਮੰਗਲਵਾਰ ਸਵੇਰੇ ਲੱਗਭਗ 11 ਵਜੇ ਅਪਰਾਧ ਨੂੰ ਅੰਜਾਮ ਦਿੱਤਾ। ਬਾਗ ਦੇ ਮਾਲਕ ਵੱਲੋਂ ਕਥਿਤ ਤੌਰ ’ਤੇ ਬਣਾਈ ਗਈ ਇਕ ਵੀਡੀਓ ਵਾਇਰਲ ਹੋ ਗਈ ਹੈ, ਜਿਸ ਵਿਚ ਬਜ਼ੁਰਗ ਕਥਿਤ ਤੌਰ ’ਤੇ ਲੜਕੀ ਦਾ ਜਿਣਸੀ ਸ਼ੋਸ਼ਣ ਕਰ ਰਿਹਾ ਹੈ।


author

Harpreet SIngh

Content Editor

Related News