ਸੰਸਦ ਭਵਨ ''ਚ ਵੜ੍ਹਨ ਦੀ ਕਰ ਰਿਹਾ ਸੀ ਕੋਸ਼ਿਸ਼, ਸੁਰੱਖਿਆ ਬਲਾਂ ਨੇ ਰੋਕਿਆ

Monday, Dec 09, 2019 - 07:44 PM (IST)

ਸੰਸਦ ਭਵਨ ''ਚ ਵੜ੍ਹਨ ਦੀ ਕਰ ਰਿਹਾ ਸੀ ਕੋਸ਼ਿਸ਼, ਸੁਰੱਖਿਆ ਬਲਾਂ ਨੇ ਰੋਕਿਆ

ਨਵੀਂ ਦਿੱਲੀ — ਲੋਕਤੰਤਰ ਦੇ ਮੰਦਰ ਸੰਸਦ ਭਵਨ ਦੀ ਸੁਰੱਖਿਆ 'ਚ ਇਕ ਸ਼ਖਸ ਨੇ ਸੰਨ੍ਹ ਲਗਾ ਦਿੱਤੀ। ਸੋਮਵਾਰ ਨੂੰ ਇਕ ਸ਼ਖਸ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ ਦੇ ਸੰਸਦ ਭਵਨ 'ਚ ਵੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਲਾਂਕਿ ਸੁਰੱਖਿਆ ਬਲਾਂ ਨੇ ਉਸ ਫੜ੍ਹ ਕੇ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ। ਦਿੱਲੀ ਪੁਲਸ ਸ਼ਖਸ ਤੋਂ ਪੁੱਛਗਿੱਛ ਕਰ ਰਹੀ ਹੈ।
ਫਿਲਹਾਲ ਸੰਸਦ 'ਚ ਸਰਦ ਰੁੱਤ ਸੈਸ਼ਨ ਜਾਰੀ ਹੈ। ਪੂਰੇ ਦੇਸ਼ ਦੇ ਸੰਸਦ ਮੈਂਬਰ ਸੈਸ਼ਨ 'ਚ ਹਿੱਸਾ ਲੈ ਰਹੇ ਹਨ। ਸੋਮਵਾਰ ਨੂੰ ਕਾਫੀ ਮਹੱਤਵਪੂਰਨ ਨਾਗਰਿਕਤਾ ਸੋਧ ਬਿੱਲ 'ਤੇ ਚਰਚਾ ਵੀ ਚੱਲ ਰਹੀ ਹੈ। ਇਸੇ ਦੌਰਾਨ ਇਕ ਵਿਅਕਤੀ ਦੇ ਪਰੀਸਰ 'ਚ ਵੜ੍ਹਨ ਦੀ ਖਬਰ ਮਿਲਦੇ ਹੀ ਸੁਰੱਖਿਆ ਮਹਿਕਮੇ 'ਚ ਭਾਜੜ ਮਚ ਗਈ।


author

Inder Prajapati

Content Editor

Related News