ਔਰਤ ਦੇ ਰੂਪ 'ਚ ਜਨਮੇ ਵਿਅਕਤੀ ਨੇ ਕਰਵਾਈ ਸਰਜਰੀ, ਭੈਣ ਦੀ ਸਹੇਲੀ ਨਾਲ ਕਰਵਾਇਆ ਵਿਆਹ

Saturday, Dec 09, 2023 - 07:43 PM (IST)

ਇੰਦੌਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਇੰਦੌਰ 'ਚ ਔਰਤ ਦੇ ਰੂਪ 'ਚ ਜਨਮੇ 49 ਸਾਲਾ ਵਿਅਕਤੀ ਨੇ ਸਰਜਰੀ ਕਰਵਾਉਣ ਤੋਂ ਬਾਅਦ ਆਪਣੀ ਭੈਣ ਦੀ ਸਹੇਲੀ ਨਾਲ ਵਿਆਹ ਕਰਵਾ ਲਿਆ। ਇਸ ਜੋੜੇ ਨੇ ਪ੍ਰਸ਼ਾਸਨ ਤੋਂ ਵਿਆਹ ਰਜਿਸਟਰੇਸ਼ਨ ਦਾ ਪ੍ਰਮਾਣ ਪੱਤਰ ਵੀ ਹਾਸਲ ਕੀਤਾ ਹੈ। ਦੇਸ਼ 'ਚ 'ਐੱਲਜੀਬੀਟੀਕਿਊਆਈਏ+' ਭਾਈਚਾਰੇ ਨੂੰ ਲੈ ਕੇ ਜਾਗਰੂਕਤਾ ਵਧਣ ਦਰਮਿਆਨ ਇਹ ਅਨੋਖਾ ਵਿਆਹ ਖੂਬ ਸੁਰਖੀਆਂ ਬਟੋਰ ਰਿਹਾ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ 2 ਸਾਲ ਪਹਿਲਾਂ ਲਿੰਗ ਪੁਸ਼ਟੀਕਰਨ ਸਰਜਰੀ ਕਰਵਾਉਣ ਵਾਲੇ ਅਸਤਿਤਵ (49) ਨੇ ਆਸਥਾ ਨਾਂ ਦੀ ਔਰਤ ਨਾਲ ਵਿਆਹ ਦੇ ਰਜਿਸਟੇਸ਼ਨ ਦੀ ਪ੍ਰਕਿਰਿਆ ਦੌਰਾਨ ਲਾੜੇ ਵਜੋਂ ਅਪਲਾਈ ਕੀਤਾ। ਐਡੀਸ਼ਨਲ ਜ਼ਿਲ੍ਹਾ ਅਧਿਕਾਰੀ (ਏ.ਡੀ.ਐੱਮ.) ਰੋਸ਼ਨ ਰਾਏ ਨੇ ਦੱਸਿਆ ਕਿ ਅਸਤਿਤਵ ਨੇ ਆਪਣੇ ਵਿਆਹ ਦੇ ਰਜਿਸਟਰੇਸ਼ਨ ਨਾਲ ਜ਼ਰੂਰੀ ਮੈਡੀਕਲ ਪ੍ਰਮਾਣ ਪੱਤਰ ਅਤੇ ਹੋਰ ਦਸਤਾਵੇਜ਼ ਵੀ ਪ੍ਰਸ਼ਾਸਨ ਦੇ ਸਾਹਮਣੇ ਪੇਸ਼ ਕੀਤੇ। 

PunjabKesari

ਇਹ ਵੀ ਪੜ੍ਹੋ : ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਗਈ ਔਰਤ ਦੇ ਸਿਰ 'ਤੇ ਲੱਗੀ ਗੋਲ਼ੀ, ਵੇਖੋ ਵੀਡੀਓ

ਏ.ਡੀ.ਐੱਮ. ਨੇ ਕਿਹਾ ਕਿ ਵਿਆਹ ਇਸ ਜੋੜੇ ਦੀ ਆਪਸੀ ਰਜਾਮੰਦੀ ਨਾਲ ਹੋਇਆ ਅਤੇ ਇਸ ਖ਼ਿਲਾਫ਼ ਕਿਸੇ ਵੀ ਵਿਅਕਤੀ ਨੇ ਪ੍ਰਸ਼ਾਸਨ ਦੇ ਸਾਹਮਣੇ ਕੋਈ ਇਤਰਾਜ਼ ਦਾਇਰ ਨਹੀਂ ਕੀਤਾ, ਨਤੀਜੇ ਵਜੋਂ ਤੈਅ ਪ੍ਰਕਿਰਿਆ ਦੇ ਅਧੀਨ ਉਨ੍ਹਾਂ ਦੇ ਨਾਂ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਵਿਆਹ ਦੇ ਰਜਿਸਟਰੇਸ਼ਨ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ। ਇਸ ਵਿਚ ਅਸਤਿਤਵ ਅਤੇ ਆਸਥਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਫੈਲ ਰਹੀਆਂ ਹਨ। ਇਨ੍ਹਾਂ 'ਚੋਂ ਇਕ ਤਸਵੀਰ 'ਚ ਵਿਆਹ ਤੋਂ ਬਾਅਦ ਘਰ ਪਹੁੰਚੇ ਲਾੜਾ-ਲਾੜੀ ਦਾ ਉਨ੍ਹਾਂ ਦੇ ਪਰਿਵਾਰ ਵਾਲੇ ਆਰਤੀ ਉਤਾਰ ਕੇ ਢੋਲ ਦੀ ਥਾਪ 'ਤੇ ਸੁਆਗਤ ਕਰਦੇ ਨਜ਼ਰ ਆ ਰਹੇ ਹਨ। ਅਸਤਿਤਵ ਪੇਸ਼ੇ ਤੋਂ ਪ੍ਰਾਪਰਟੀ ਕਾਰੋਬਾਰੀ ਹੈ। ਉਸ ਦਾ ਕਹਿਣਾ ਹੈ ਕਿ ਇਕ ਔਰਤ ਵਜੋਂ ਖੁਦ ਨੂੰ ਸਹਿਜ ਮਹਿਸੂਸ ਨਹੀਂ ਕਰਨ ਕਾਰਨ ਉਸ ਨੇ ਮੁੰਬਈ ਦੇ ਇਕ ਹਸਪਤਾਲ 'ਚ ਆਪਣੇ 47ਵੇਂ ਜਨਮ ਦਿਨ 'ਤੇ ਲਿੰਗ ਪੁਸ਼ਟੀਕਰਨ ਸਰਜਰੀ ਕਰਵਾਈ। ਸਰਜਰੀ ਤੋਂ ਪਹਿਲਾਂ ਉਸ ਦਾ ਨਾਂ ਅਲਕਾ ਸੀ। ਅਸਤਿਤਵ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਅਸਲੀ ਨਾਂ ਰਿਤੂ ਹੈ ਅਤੇ ਉਸ ਨੇ ਪ੍ਰੇਮ ਨਾਲ ਉਸ ਨੂੰ ਆਸਥਾ ਨਾਂ ਦਿੱਤਾ ਹੈ। ਉਨ੍ਹਾਂ ਕਿਹਾ,''ਆਸਥਾ ਨਾਂ ਦੇ ਕਾਲਪਨਿਕ ਪਾਤਰ ਦਾ ਮੈਨੂੰ ਹਮੇਸ਼ਾ ਅਹਿਸਾਸ ਰਿਹਾ ਹੈ। ਮੈਂ ਸੋਚਦਾ ਸੀ ਕਿ ਮੈਂ ਜਦੋਂ ਵੀ ਵਿਆਹ ਕਰਾਂਗਾ, ਆਪਣੀ ਪਤਨੀ ਦਾ ਨਾਂ ਆਸਥਾ ਹੀ ਰੱਖਾਂਗਾ। ਪਤਨੀ ਵਜੋਂ ਆਸਥਾਨ ਨੂੰ ਆਪਣੇ ਜੀਵਨ 'ਚ ਦੇਖ ਕੇ ਮੈਨੂੰ ਜੋ ਖੁਸ਼ੀ ਹੋ ਰਹੀ ਹੈ, ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ ਹੈ।'' ਆਸਥਾ ਨੇ ਕਿਹਾ,''ਮੈਂ ਅਸਤਿਤਵ ਨਾਲ ਵਿਆਹ ਤੋਂ ਬਹੁਤ ਖੁਸ਼ ਹਾਂ। ਅਸਤਿਤਵ ਨਾਲ ਮੇਰੀ ਪਹਿਲੀ ਮੁਲਾਕਾਤ ਉਸ ਦੀ ਭੈਣ ਰਾਹੀਂ ਹੋਈ ਸੀ। ਅਸੀਂ ਪਿਛਲੇ 5-6 ਮਹੀਨਿਆਂ ਤੋਂ ਇਕ-ਦੂਜੇ ਨੂੰ ਸਮਝ ਰਹੇ ਸਨ। ਫਿਰ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਇਕ ਜੋੜੇ ਵਜੋਂ ਇਕ-ਦੂਜੇ ਲਈ ਬਿਲਕੁੱਲ ਸਹੀ ਹਾਂ।''

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News