ਚੋਣ ਰੰਜਿਸ਼ ਕਾਰਨ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

Friday, Jun 20, 2025 - 02:25 AM (IST)

ਚੋਣ ਰੰਜਿਸ਼ ਕਾਰਨ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ

ਪੀਲੀਭੀਤ - ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲੇ ਦੇ ਬੀਸਲਪੁਰ ਕੋਤਵਾਲੀ ਖੇਤਰ ਵਿਚ ਵੀਰਵਾਰ ਨੂੰ ਪ੍ਰਧਾਨੀ ਦੀ ਚੋਣ ਦੀ ਰੰਜਿਸ਼ ਵਿਚ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਵਿਚ ਮ੍ਰਿਤਕ ਦੇ 3 ਪਰਿਵਾਰਕ ਮੈਂਬਰ ਵੀ ਜ਼ਖਮੀ ਹੋ ਗਏ। ਪੁਲਸ ਮੁਤਾਬਕ, ਰਮਪੁਰਾ ਨੌਗਵਾਂ ਪਿੰਡ ਵਿਚ ਪ੍ਰਧਾਨ ਪੱਖ ਦੇ ਲੋਕਾਂ ਨੇ ਸੁਰੇਸ਼ (50) ਨੂੰ ਡੰਡਿਆਂ ਅਤੇ ਰਾਈਫਲ ਦੇ ਬੱਟਾਂ ਨਾਲ ਬੇਰਹਿਮੀ ਨਾਲ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਸੁਰੇਸ਼ ਦੀ ਪਤਨੀ ਕੋਕਿਲਾ ਦੇਵੀ ਅਤੇ ਉਨ੍ਹਾਂ ਦੇ 2 ਬੇਟੇ ਦੇਵੇਂਦਰ ਅਤੇ ਜਤਿੰਦਰ ਕੁਮਾਰ ਵੀ ਇਸ ਹਮਲੇ ’ਚ ਜ਼ਖਮੀ ਹੋ ਗਏ। ਪਿੰਡ ਵਾਸੀਆਂ ਅਨੁਸਾਰ ਹਮਲਾਵਰਾਂ ਦੀ ਗਿਣਤੀ 2 ਦਰਜਨ ਤੋਂ ਵੱਧ ਸੀ ਅਤੇ ਉਨ੍ਹਾਂ ਕੋਲ ਲਾਇਸੈਂਸੀ ਰਾਈਫਲਾਂ ਅਤੇ ਤੇਜ਼ਧਾਰ ਹਥਿਆਰ ਸਨ। ਪੀੜਤ ਪੱਖ ਦਾ ਦੋਸ਼ ਹੈ ਕਿ ਇਹ ਹਮਲਾ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਚੋਣਾਂ ਵਿਚ ਵੋਟ ਨਹੀਂ ਪਾਈ ਸੀ। ਮ੍ਰਿਤਕ ਦੇ ਪਰਿਵਾਰ ਨੇ ਪ੍ਰਧਾਨ ਦੇ ਭਰਾ ਅਜੈ ਪਾਲ ’ਤੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ।
 


author

Inder Prajapati

Content Editor

Related News