ਬਿਜਲੀ ਦੀਆਂ ਤਾਰਾਂ ਜੋੜਦੇ ਮੁੰਡੇ ''ਤੇ ਡੰਡਿਆਂ ਨਾਲ ਹਮਲਾ ! ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

Tuesday, Sep 29, 2026 - 02:45 PM (IST)

ਬਿਜਲੀ ਦੀਆਂ ਤਾਰਾਂ ਜੋੜਦੇ ਮੁੰਡੇ ''ਤੇ ਡੰਡਿਆਂ ਨਾਲ ਹਮਲਾ ! ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਿਜਲੀ ਦੇ ਕੁਨੈਕਸ਼ਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ 25 ਸਾਲਾ ਨੌਜਵਾਨ ਦਾ ਡੰਡਿਆਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਸ ਅਨੁਸਾਰ ਇਹ ਘਟਨਾ ਐਤਵਾਰ ਦੁਪਹਿਰ ਸੇਮਰੀ ਪਿੰਡ ’ਚ ਵਾਪਰੀ।

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨੂੰ ਯਾਦਵ ਆਪਣੇ ਰਿਸ਼ਤੇਦਾਰ ਸੁਮੇਰ ਯਾਦਵ ਦੇ ਘਰ ਦੇ ਸਾਹਮਣੇ ਬਿਜਲੀ ਦੇ ਖੰਭੇ ’ਤੇ ਤਾਰਾਂ ਠੀਕ ਕਰ ਰਿਹਾ ਸੀ ਤਾਂ ਜੋ ਆਪਣੇ ਘਰ ਦੀ ਬਿਜਲੀ ਦੀ ਸਪਲਾਈ ਬਹਾਲ ਕੀਤੀ ਜਾ ਸਕੇ। ਤੂਫਾਨ ਆਉਣ ਕਾਰਨ ਸਪਲਾਈ ’ਚ ਵਿਘਨ ਪੈ ਗਿਆ ਸੀ।

ਇਸ ਦੌਰਾਨ ਉਸ ਤੇ ਭਰਾ ਸੁਸ਼ੀਲ ਦਾ ਸੁਮੇਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋ ਗਿਆ। ਦੋਸ਼ ਹੈ ਕਿ ਦੋਵਾਂ ਭਰਾਵਾਂ ’ਤੇ ਡੰਡਿਆਂ ਨਾਲ ਹਮਲਾ ਕੀਤਾ ਗਿਆ। ਜ਼ਖਮੀ ਹੋਏ ਸੋਨੂੰ ਤੇ ਸੁਸ਼ੀਲ ਨੂੰ ਨਾਗਰਾ ਦੇ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਸੋਨੂੰ ਨੂੰ ਗੰਭੀਰ ਹਾਲਤ ’ਚ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਨਾਗਰਾ-ਗਦਵਾਰ-ਬਲੀਆ ਸੜਕ ਜਾਮ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ੈਲੇਂਦਰ ਯਾਦਵ, ਸੁਮੇਰ ਯਾਦਵ, ਹਰੇ ਰਾਮ ਯਾਦਵ ਤੇ ਰਾਜ ਕੁਮਾਰ ਯਾਦਵ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।


author

Harpreet SIngh

Content Editor

Related News