2 ਸਾਲ ਦੇ ਪਿਆਰ ਨੂੰ ਲੱਗਿਆ 'ਗ੍ਰਹਿਣ', ਪ੍ਰੇਮੀ ਨੇ ਲਿਵ-ਇਨ-ਪਾਰਟਨਰ ਦਾ ਪ੍ਰੈਸ਼ਰ ਕੁੱਕਰ ਨਾਲ ਕੀਤਾ ਕਤਲ
Monday, Aug 28, 2023 - 11:15 AM (IST)
ਬੈਂਗਲੁਰੂ (ਏਜੰਸੀ)- ਦੱਖਣ ਬੈਂਗਲੁਰੂ 'ਚ ਬੇਗੁਰ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਆਪਣੀ ਲਿਵ ਇਨ ਪਾਰਟਨਰ ਦੇ ਸਿਰ 'ਤੇ ਪ੍ਰੈਸ਼ਰ ਕੁੱਕਰ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਮ੍ਰਿਤਕਾ ਦੀ ਪਛਾਣ ਕੇਰਲ ਦੇ ਤਿਰੁਵਨੰਤਪੁਰਮ ਦੀ ਮੂਲ ਵਾਸੀ 24 ਸਾਲਾ ਦੇਵਾ ਵਜੋਂ ਕੀਤੀ ਗਈ ਹੈ ਅਤੇ ਦੋਸ਼ੀ ਦੀ ਪਛਾਣ ਵੈਸ਼ਨਵ ਵਜੋਂ ਕੀਤੀ ਗਈ ਹੈ, ਜੋ ਕੇਰਲ ਦੇ ਕੋਲੱਮ ਦਾ ਮੂਲ ਵਾਸੀ ਹੈ। ਪੁਲਸ ਨੇ ਵੈਸ਼ਨਵ ਨੂੰ ਗ੍ਰਿਫ਼ਤਾਰ ਕਰ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਜੋੜਾ ਪਿਛਲੇ 2 ਸਾਲਾਂ ਤੋਂ ਦੱਖਣ ਬੈਂਗਲੁਰੂ ਦੇ ਬੇਗੁਰ 'ਚ ਇਕ ਕਿਰਾਏ ਦੇ ਅਪਾਰਟਮੈਂਟ 'ਚ ਇਕੱਠਾ ਰਹਿ ਰਿਹਾ ਸੀ।
ਇਹ ਵੀ ਪੜ੍ਹੋ : ਮਾਪਿਆਂ ਨੇ ਕੁਆਰੀ ਗਰਭਵਤੀ ਧੀ ਦਾ ਗਲ਼ਾ ਘੁੱਟ ਕੇ ਕੀਤਾ ਕਤਲ, ਫਿਰ ਨਦੀ 'ਚ ਸੁੱਟੀ ਲਾਸ਼
ਪੁਲਸ ਅਨੁਸਾਰ ਦੋਵੇਂ ਕਾਲਜ ਦੇ ਦਿਨਾਂ ਤੋਂ ਹੀ ਇਕੱਠੇ ਪੜ੍ਹਦੇ ਸਨ। ਇਕ ਸਥਾਨਕ ਫਰਮ 'ਚ ਮਾਰਕੀਟਿੰਗ ਐਗਜ਼ੀਕਿਊਟਿਵ ਵਜੋਂ ਕੰਮ ਕਰਨ ਵਾਲਾ ਵੈਸ਼ਨਵ ਅਪਰਾਧ ਕਰਨ ਤੋਂ ਬਾਅਦ ਦੌੜ ਗਿਆ ਸੀ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਸੀ। ਪੁਲਸ ਉਸ ਦੇ ਸਥਾਨ ਦਾ ਪਤਾ ਲਗਾਉਣ 'ਚ ਸਫ਼ਲ ਰਹੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਨੁਸਾਰ ਜੋੜੇ ਵਿਚਾਲੇ ਹਮੇਸ਼ਾ ਬਹਿਸ ਹੁੰਦੀ ਰਹਿੰਦੀ ਸੀ ਅਤੇ ਕੁਝ ਗੁਆਂਢੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਪੁਲਸ ਦਾ ਕਹਿਣਾ ਹੈ ਕਿ ਕਿਸੇ ਵੀ ਪੱਖ ਵਲੋਂ ਪਹਿਲਾਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8