4,965 ਕਿਲੋ ਗੈਰ ਕਾਨੂੰਨੀ ਪਟਾਕੇ ਰੱਖਣ ਦੇ ਦੋਸ਼ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ
Thursday, Oct 17, 2024 - 06:07 PM (IST)
ਬਲੀਆ (ਯੂ.ਪੀ.) : ਬਲੀਆ ਜ਼ਿਲ੍ਹੇ 'ਚ ਪੁਲਸ ਨੇ ਪਟਾਕੇ ਰੱਖਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਕੋਲੋਂ ਗੈਰ ਕਾਨੂੰਨੀ ਤੌਰ 'ਤੇ ਰੱਖੇ ਗਏ 4,965 ਕਿਲੋਗ੍ਰਾਮ ਪਟਾਕੇ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਵੀਰਵਾਰ ਨੂੰ ਦਿੱਤੀ ਹੈ। ਵਧੀਕ ਪੁਲਸ ਸੁਪਰਡੈਂਟ (ਉੱਤਰੀ) ਅਨਿਲ ਕੁਮਾਰ ਝਾਅ ਨੇ ਕਿਹਾ, "ਉੱਤਰ ਪ੍ਰਦੇਸ਼ ਪੁਲਸ ਦੀ ਇੱਕ ਵਿਸ਼ੇਸ਼ ਟੀਮ ਨੇ ਸਥਾਨਕ ਪੁਲਸ ਦੇ ਨਾਲ ਮਿਲ ਕੇ ਰਸੜਾ ਕਸਬੇ ਤੋਂ ਅਵਿਨਾਸ਼ ਕੁਮਾਰ ਵਰਮਾ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਕੋਲੋਂ 192 ਪੇਟੀਆਂ ਅਤੇ 11 ਬੋਰੀਆਂ ਵਿੱਚ ਰੱਖੇ ਗਏ 4,965 ਕਿਲੋ ਗੈਰ ਕਾਨੂੰਨੀ ਪਟਾਕੇ ਜ਼ਬਤ ਕਰ ਲਏ ਹਨ।'' ਝਾਅ ਨੇ ਕਿਹਾ ਕਿ ਵਰਮਾ ਵਿਰੁੱਧ ਵਿਸਫੋਟਕ ਐਕਟ-1884, ਵਿਸਫੋਟਕ ਪਦਾਰਥ ਐਕਟ-1908 ਅਤੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਬਿਜਲੀ ਕੁਨੈਕਸ਼ਨ ਲਈ ਨਹੀਂ ਲੈਣੀ ਪਵੇਗੀ NOC
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8