ਭਾਰਤ ਪਿਛਲੇ 5 ਸਾਲਾਂ 'ਚ 'ਸੁਪਰ ਐਮਰਜੈਂਸੀ' 'ਚੋਂ ਲੰਘ ਰਿਹਾ ਹੈ : ਮਮਤਾ ਬੈਨਰਜੀ

Tuesday, Jun 25, 2019 - 12:19 PM (IST)

ਭਾਰਤ ਪਿਛਲੇ 5 ਸਾਲਾਂ 'ਚ 'ਸੁਪਰ ਐਮਰਜੈਂਸੀ' 'ਚੋਂ ਲੰਘ ਰਿਹਾ ਹੈ : ਮਮਤਾ ਬੈਨਰਜੀ

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ 1975 'ਚ ਲਗਾਈ ਗਈ ਐਮਰਜੈਂਸੀ ਦੇ 34 ਸਾਲ ਪੂਰੇ ਹੋਣ ਮੌਕੇ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੇਸ਼ ਪਿਛਲੇ 5 ਸਾਲਾਂ 'ਚ 'ਸੁਪਰ ਐਮਰਜੈਂਸੀ' 'ਚੋਂ ਲੰਘ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1975 'ਚ ਅੱਜ ਹੀ ਦਿਨ ਐਮਰਜੈਂਸੀ ਲਗਾਈ ਸੀ, ਜੋ 21 ਮਾਰਚ 1977 ਤੱਕ ਪ੍ਰਭਾਵੀ ਰਿਹਾ ਸੀ। PunjabKesariਮਮਤਾ ਬੈਨਰਜੀ ਨੇ ਟਵੀਟ ਕੀਤਾ,''ਅੱਜ 1975 'ਚ ਐਲਾਨ ਐਮਰਜੈਂਸੀ ਦੀ ਵਰ੍ਹੇਗੰਢ ਹੈ। ਪਿਛਲੇ 5 ਸਾਲਾਂ ਤੋਂ ਦੇਸ਼ 'ਸੁਪਰ ਐਮਰਜੈਂਸੀ' 'ਚੋਂ ਲੰਘ ਰਿਹਾ ਹੈ। ਸਾਨੂੰ ਆਪਣੇ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਅਤੇ ਦੇਸ਼ 'ਚ ਲੋਕਤੰਤਰੀ ਢਾਂਚਿਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਸੰਘਰਸ਼ ਕਰਨਾ ਚਾਹੀਦਾ।''

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਘਮਾਸਾਨ ਦਰਮਿਆਨ ਮੋਦੀ ਅਤੇ ਬੈਨਰਜੀ ਦਰਮਿਆਨ ਤਕਰਾਰ ਚਰਮ 'ਤੇ ਪਹੁੰਚ ਗਈ ਸੀ। ਚੋਣਾਂ ਤੋਂ ਬਾਅਦ ਵੀ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ 'ਚ ਝੜਪ ਦੀਆਂ ਘਟਨਾਵਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅੱਜ ਤੋਂ 44 ਸਾਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਦੇਸ਼ 'ਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਸੀ, ਜੋ ਕਿ 21 ਮਾਰਚ 1977 ਤੱਕ ਰਿਹਾ ਸੀ।


author

DIsha

Content Editor

Related News