ਮਮਤਾ ਦਾ ਵਿਵਾਦਿਤ ਫੋਟੋ ਸ਼ੇਅਰ ਕਰਨ ਵਾਲੀ ਪ੍ਰਿਯੰਕਾ ਦੀ ਪਟੀਸ਼ਨ ''ਤੇ ਮੰਗਲਵਾਰ ਨੂੰ ਹੋਵੇਗੀ ਸੁਣਵਾਈ

05/13/2019 2:00:09 PM

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਵਿਵਾਦਿਤ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਭਾਜਪਾ ਦੀ ਮਹਿਲਾ ਵਰਕਰ ਪ੍ਰਿਯੰਕਾ ਸ਼ਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਮੰਗਲਵਾਰ ਨੂੰ ਸੁਣਵਾਈ ਕਰੇਗਾ। ਭਾਜਪਾ ਵਰਕਰ ਦੇ ਵਕੀਲ ਐੱਨ.ਕੇ. ਕੌਲ ਨੇ ਜੱਜ ਇੰਦਰਾ ਬੈਨਰਜੀ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੂੰ ਅਪੀਲ ਕੀਤੀ ਕਿ ਵਰਕਰ ਦੀ ਗ੍ਰਿਫਤਾਰੀ ਦੇ ਮਾਮਲੇ 'ਤੇ ਤੁਰੰਤ ਸੁਣਵਾਈ ਕੀਤੀ ਜਾਵੇ। ਬੈਂਚ ਨੇ ਕੌਲ ਦੀ ਪਟੀਸ਼ਨ ਦਾ ਸੋਮਵਾਰ ਨੂੰ ਨੋਟਿਸ ਲਿਆ। ਸੀਨੀਅਰ ਵਕੀਲ ਨੇ ਕਿਹਾ ਕਿ ਪੱਛਮੀ ਬੰਗਾਲ 'ਚ ਪੂਰਨ ਹੜਤਾਲ ਹੋਣ ਕਾਰਨ ਔਰਤ ਨੂੰ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ, ਜਿਸ ਤੋਂ ਬਾਅਦ ਬੈਂਚ ਨੇ ਮਾਮਲੇ ਦੀ ਸੁਣਵਾਈ ਲਈ ਮੰਗਲਵਾਰ ਦਾ ਦਿਨ ਤੈਅ ਕੀਤਾ।

ਉਨ੍ਹਾਂ ਨੇ ਦੱਸਿਆ ਕਿ ਮਹਿਲਾ ਵਰਕਰ ਗ੍ਰਿਫਤਾਰੀ ਦੇ ਬਾਅਦ ਤੋਂ ਨਿਆਇਕ ਹਿਰਾਸਤ 'ਚ ਹੈ। ਭਾਜਪਾ ਯੂਥ ਮੋਰਚਾ ਦੀ ਨੇਤਾ ਪ੍ਰਿਯੰਕਾ ਸ਼ਰਮਾ ਨੇ ਫੇਸਬੁੱਕ 'ਤੇ ਇਕ ਅਜਿਹੀ ਫੋਟੋ ਸਾਂਝੀ ਕੀਤੀ ਸੀ, ਜਿਸ 'ਚ ਨਿਊਯਾਰਕ 'ਚ 'ਮੇਟ ਗਾਲਾ' ਸਮਾਰੋਹ 'ਚ ਅਭਿਨੇਤਰੀ ਪ੍ਰਿਯੰਕਾ ਚੋਪੜਾ ਦੀ ਤਸਵੀਰ 'ਚ ਫੋਟੋਸ਼ਾਪ ਰਾਹੀਂ ਮਮਤਾ ਦਾ ਚਿਹਰਾ ਲਗਾਇਆ ਗਿਆ ਸੀ। ਸ਼ਰਮਾ ਵਿਰੁੱਧ ਦਾਸਨਗਰ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਉਨ੍ਹਾਂ ਨੂੰ 2 ਹਫਤਿਆਂ ਦੀ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ। ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਭਾਜਪਾ ਅਤੇ ਸੋਸ਼ਲ ਮੀਡੀਆ ਦੇ ਹੋਰ ਯੂਜ਼ਰ ਨੇ ਵਿਰੋਧ ਪ੍ਰਦਰਸ਼ਨ ਕੀਤੇ।


DIsha

Content Editor

Related News