ਮਮਤਾ ਬੈਨਰਜੀ ਦੇ ਮੰਤਰੀ ਮੰਡਲ ਦਾ ਹੋਇਆ ਵਿਸਥਾਰ

Thursday, Dec 20, 2018 - 05:10 PM (IST)

ਮਮਤਾ ਬੈਨਰਜੀ ਦੇ ਮੰਤਰੀ ਮੰਡਲ ਦਾ ਹੋਇਆ ਵਿਸਥਾਰ

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ 31 ਮਹੀਨੇ ਪੁਰਾਣੀ ਤ੍ਰਿਣਾਮੂਲ ਕਾਂਗਰਸ ਸਰਕਾਰ ਦੇ ਮੰਤਰੀ ਮੰਡਲ ਦਾ ਅੱਜ ਵਿਸਥਾਰ ਹੋਇਆ ਹੈ। ਇਸ 'ਚ 4 ਨਵੇਂ ਚਿਹਰੇ ਸ਼ਾਮਿਲ ਕੀਤਾ ਗਏ ਹਨ, ਜਿਨ੍ਹਾਂ ਦੇ ਨਾਂ ਸ਼ਾਮਿਲ ਕੀਤੇ ਗਏ ਹਨ, ਉਨ੍ਹਾਂ 'ਚ ਤਾਪਸ ਰਾਏ, ਸੁਜੀਤ ਬੋਸ, ਰਤਨ ਘੋਸ਼ (ਕਾਰ) ਅਤੇ ਨਿਰਮਲ ਮਾਂਝੀ ਸ਼ਾਮਿਲ ਹਨ। 

ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਚੁਕਾਈ ਸਹੁੰ-
ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੇ ਰਾਜ ਭਵਨ 'ਚ ਉਨ੍ਹਾਂ ਨੂੰ ਮੰਤਰੀ ਅਹੁਦੇ ਦੇ ਸਹੁੰ ਚੁਕਾਈ ਹੈ। ਇਸ ਦੌਰਾਨ ਮੁੱਖ ਮੰਤਰੀ ਤੋਂ ਇਲਾਵਾ ਉਨ੍ਹਾਂ ਦੇ ਕੈਬਨਿਟ ਸਹਿਯੋਗੀ ਵੀ ਮੌਜੂਦ ਸਨ। ਰਾਏ ਨੂੰ ਯੋਜਨਾ ਅਤੇ ਸੰਸਦੀ ਕਾਰਜ ਮੰਤਰੀ (ਸੁਤੰਤਰ ਚਾਰਜ) ਬਣਾਇਆ ਗਿਆ ਹੈ ਪਰ ਬੋਸ ਫਾਇਰ ਡਿਪਾਰਟਮੈਂਟ ਦੇ ਸੁਤੰਤਰ ਚਾਰਜ ਵਾਲੇ ਸੂਬਾ ਮੰਤਰੀ ਹੋਣਗੇ। ਸਹੁੰ ਚੁੱਕ ਸਮਾਰੋਹ ਤੋਂ ਬਾਅਦ ਮਮਤਾ ਨੇ ਦੱਸਿਆ ਹੈ ਕਿ ਘੋਸ਼ (ਕਾਰ) ਐੱਮ. ਐੱਸ. ਐੱਮ. ਈ (ਮਾਈਕ੍ਰੋ, ਸਮਾਲ ਤੇ ਦਰਮਿਆਨੇ ਉਦਯੋਗ ਮੰਤਰਾਲਾ) 'ਚ ਸੂਬਾ ਮੰਤਰੀ ਹੋਣਗੇ। ਪਰ ਮਾਂਝੀ ਨੂੰ ਲੇਬਰ ਮੰਤਰੀ ਬਣਾਇਆ ਗਿਆ ਹੈ। ਮੁੱਖ ਮੰਤਰੀ ਨੇ ਦੱਸਿਆ ਹੈ ਕਿ ਮੰਤਰੀ ਮੰਡਲ 'ਚ ਇਕ ਮਾਮੂਲੀ ਫੇਰਬਦਲ ਦੇ ਤਹਿਤ ਸਿਹਤ ਸੂਬਾ ਮੰਤਰੀ ਚੰਦਰਮ ਭੱਚਾਚਾਰੀਆ ਹਾਊਸਿੰਗ ਡਿਪਾਰਟਮੈਂਟ ਨੂੰ ਵਾਧੂ ਚਾਰਜ ਸੌਂਪਿਆ ਗਿਆ।


author

Iqbalkaur

Content Editor

Related News