ਮਮਤਾ ਨੇ PM ਮੋਦੀ ਨੂੰ ਲਿਖੀ ਚਿੱਠੀ, ਦਿੱਤੀ ਇਹ ਚਿਤਾਵਨੀ
Friday, Sep 20, 2024 - 03:52 PM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬਾ ਸਰਕਾਰ ਦਾਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ) ਨਾਲ ਸਾਰੇ ਸਮਝੌਤੇ ਰੱਦ ਕਰ ਦੇਵੇਗੀ, ਕਿਉਂਕਿ ਉਸ ਦੇ ਇਕ ਪਾਸੜ ਪਾਣੀ ਛੱਡਣ ਦੇ ਨਤੀਜੇ ਵਜੋਂ ਦੱਖਣ ਬੰਗਾਲ ਦੇ ਜ਼ਿਲ੍ਹਿਆਂ 'ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਨੇ ਹੜ੍ਹ ਕਾਰਨ ਹੋਈ ਵਿਆਪਕ ਤਬਾਹੀ ਨਾਲ ਨਜਿੱਠਣ ਲਈ ਕੇਂਦਰੀ ਫੰਡ ਨੂੰ ਤੁਰੰਤ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਲਿਖਿਆ,''ਰਾਜ ਫਿਲਹਾਲ ਦਾਮੋਦਰ ਨਦੀ ਦੇ ਹੇਠਲੇ ਇਲਾਕਿਆਂ ਸਮੇਤ ਨੇੜੇ-ਤੇੜੇ ਦੇ ਖੇਤਰਾਂ 'ਚ ਸਾਲ 2009 ਦੇ ਬਾਅਦ ਤੋਂ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ। ਮੈਂ ਅਪੀਲ ਕਰਦੀ ਹਾਂ ਕਿ ਤੁਸੀਂ ਇਸ ਮਾਮਲੇ 'ਚ ਗੰਭੀਰਤਾ ਨਾਲ ਵਿਚਾਰ ਕਰੋ ਅਤੇ ਸੰਬੰਧਤ ਮੰਤਰਾਲਿਆਂ ਨੂੰ ਨਿਰਦੇਸ਼ ਦਿਓ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ, ਜਿਨ੍ਹਾਂ 'ਚ ਪੂਰੇ ਕੇਂਦਰੀ ਫੰਡ ਨੂੰ ਮਨਜ਼ੂਰੀ ਦੇਣਾ ਅਤੇ ਉਸ ਨੂੰ ਜਾਰੀ ਕਰਨਾ ਸ਼ਾਮਲ ਹੈ ਤਾਂ ਕਿ ਸਭ ਤੋਂ ਪੀੜਤ ਲੋਕਾਂ ਦੇ ਹਿੱਤ 'ਚ ਹੜ੍ਹ ਪ੍ਰਬੰਧਨ ਕੰਮ ਕੀਤੇ ਜਾ ਸਕਣ।'' ਉਨ੍ਹਾਂ ਦਾਅਵਾ ਕੀਤਾ ਕਿ ਡੀਵੀਸੀ ਦੇ ਮਲਕੀਅਤ ਅਤੇ ਸਾਂਭ-ਸੰਭਾਲ ਵਾਲੇ ਮੈਥਨ ਅਤੇ ਪੰਚੇਤ ਬੰਨ੍ਹਾਂ ਦੀ ਸੰਯੁਕਤ ਪ੍ਰਣਾਲੀ ਨਾਲ ਇਕ ਪਾਸੜ ਤਰੀਕੇ ਨਾਲ ਭਾਰੀ ਮਾਤਰਾ (ਲਗਭਗ 5 ਲੱਖ ਕਿਊਸੇਕ) 'ਚ ਪਾਣੀ ਛੱਡਣ ਕਾਰਨ ਵਿਆਪਕ ਤਬਾਹੀ ਹੋਈ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8