ਜਦੋਂ ਤੱਕ ਜ਼ਿੰਦਾ ਹਾਂ, ਬੰਗਾਲ ’ਚ ਨਾਗਰਿਕਤਾ ਸੋਧ ਐਕਟ ਲਾਗੂ ਨਹੀਂ ਹੋਣ ਦਿਆਂਗੀ : ਮਮਤਾ

Tuesday, Jan 30, 2024 - 08:28 PM (IST)

ਰਾਏਗੰਜ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਾਗਰਿਕਤਾ ਸੋਧ ਐਕਟ (ਸੀ. ਏ. ਏ.) ਦਾ ਮੁੱਦਾ ਉਠਾਉਣ ਲਈ ਭਾਜਪਾ ’ਤੇ ਮੰਗਲਵਾਰ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਉਹ ਜਦ ਤਕ ਜਿਊਂਦੀ ਹੈ, ਇਸ ਨੂੰ ਸੂਬੇ ਵਿੱਚ ਲਾਗੂ ਨਹੀਂ ਹੋਣ ਦੇਵੇਗੀ।

ਉੱਤਰੀ ਦਿਨਾਜਪੁਰ ਜ਼ਿਲੇ ਦੇ ਰਾਏਗੰਜ ਵਿੱਚ ਇੱਕ ਜਨਤਕ ਵੰਡ ਪ੍ਰੋਗਰਾਮ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਫਾਇਦਾ ਲੈਣ ਲਈ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਨਾਗਰਿਕਤਾ (ਸੋਧ) ਕਾਨੂੰਨ ਨੂੰ ਲਾਗੂ ਕਰਨ ਦਾ ਮੁੱਦਾ ਉਠਾਇਆ ਹੈ। ਮੈਂ ਇਹ ਸਪੱਸ਼ਟ ਕਰ ਦਿੰਦੀ ਹਾਂ ਕਿ ਜਦੋਂ ਤੱਕ ਮੈਂ ਜ਼ਿੰਦਾ ਹਾਂ, ਇਸ ਨੂੰ ਪੱਛਮੀ ਬੰਗਾਲ ਵਿੱਚ ਲਾਗੂ ਨਹੀਂ ਹੋਣ ਦਿਆਂਗੀ।

ਬੈਨਰਜੀ ਨੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਸ਼ਾਂਤਨੂ ਠਾਕੁਰ ਦੇ ਤਾਜ਼ਾ ਦਾਅਵੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਇਹ ਗੱਲ ਕਹੀ। ਠਾਕੁਰ ਨੇ ਦਾਅਵੇ ਨਾਲ ਕਿਹਾ ਸੀ ਕਿ ਇੱਕ ਹਫ਼ਤੇ ਅੰਦਰ ਪੂਰੇ ਦੇਸ਼ ਵਿੱਚ (ਸੀ. ਏ. ਏ. ਲਾਗੂ ਕਰ ਦਿੱਤਾ ਜਾਵੇਗਾ।


Rakesh

Content Editor

Related News