ਮਮਤਾ ਬੈਨਰਜੀ ਨੇ ਬੀਜੇਪੀ ਨੂੰ ਦੱਸਿਆ ''ਚੰਬਲ ਦਾ ਡਕੈਤ'', ਕਿਹਾ- ਉਨ੍ਹਾਂ ਤੋਂ ਵੱਡਾ ਕੋਈ ਚੋਰ ਨਹੀਂ

Tuesday, Dec 15, 2020 - 11:32 PM (IST)

ਨਵੀਂ ਦਿੱਲੀ : ਬਿਹਾਰ ਤੋਂ ਬਾਅਦ ਹੁਣ ਪੱਛਮੀ ਬੰਗਾਲ ਵਿੱਚ ਵਿਧਾਨਸਭਾ ਦੀਆਂ ਚੋਣਾਂ ਹੋਣੀਆਂ ਹਨ, ਜਿਸ ਵਜ੍ਹਾ ਨਾਲ ਉੱਥੇ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੋਣ ਕਮਿਸ਼ਨ ਨੇ ਅਜੇ ਤਾਰੀਖਾਂ ਦਾ ਐਲਾਨ ਨਹੀਂ ਕੀਤਾ ਪਰ ਬੀਜੇਪੀ ਅਤੇ ਟੀ.ਐੱਮ.ਸੀ. ਵਿੱਚ ਜ਼ੁਬਾਨੀ ਜੰਗ ਆਪਣੇ ਚੋਟੀ 'ਤੇ ਹੈ। ਇੱਕ ਪਾਸੇ ਬੀਜੇਪੀ ਜਿੱਥੇ ਬੰਗਾਲ ਵਿੱਚ ਖ਼ਰਾਬ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕ ਰਹੀ ਹੈ, ਤਾਂ ਉਥੇ ਹੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਬੀਜੇਪੀ ਦੇ ਵਾਅਦਿਆਂ ਨੂੰ ਲੈ ਕੇ ਨਿਸ਼ਾਨਾ ਸਾਧਿਆ। ਨਾਲ ਹੀ ਉਨ੍ਹਾਂ ਦੀ ਤੁਲਨਾ 'ਚੰਬਲ ਦੇ ਡਾਕੂ' ਨਾਲ ਕਰ ਦਿੱਤੀ।
ਵੋਟਰ ਕਾਰਡ ਹੈ ਤਾਂ ਲੱਗੇਗਾ ਕੋਰੋਨਾ ਦਾ ਟੀਕਾ, ਕੇਂਦਰ ਨੇ ਜਾਰੀ ਕੀਤਾ ਨਵਾਂ ਹੁਕਮ

ਜਲਪਾਈਗੁੜੀ ਵਿੱਚ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਸੀ.ਐੱਮ. ਮਮਤਾ ਬੈਨਰਜੀ ਨੇ ਕਿਹਾ ਕਿ ਬੀਜੇਪੀ ਤੋਂ ਵੱਡਾ ਕੋਈ ਚੋਰ ਨਹੀਂ ਹੈ। ਉਹ ਚੰਬਲ ਦੇ ਡਕੈਤ ਹਨ। ਉਨ੍ਹਾਂ ਨੇ 2014, 2016, 2019 ਦੀਆਂ ਚੋਣਾਂ ਵਿੱਚ ਕਿਹਾ ਸੀ ਕਿ ਸੱਤ ਚਾਹ ਦੇ ਬਗੀਚਿਆਂ ਨੂੰ ਫਿਰ ਖੋਲ੍ਹਿਆ ਜਾਵੇਗਾ। ਨਾਲ ਹੀ ਕੇਂਦਰ ਸਰਕਾਰ ਉਸ ਨੂੰ ਟੇਕਓਵਰ ਕਰੇਗੀ। ਹੁਣ ਉਹ ਲੋਕਾਂ ਤੋਂ ਨੌਕਰੀਆਂ ਦਾ ਵਾਅਦਾ ਕਰ ਰਹੇ ਹਨ। ਉਨ੍ਹਾਂ ਦੇ ਵਾਅਦੇ ਝੂਠੇ ਹੈ, ਨਾਲ ਹੀ ਉਹ ਜਨਤਾ ਨੂੰ ਧੋਖੇ ਦੇ ਰਹੇ ਹੈ। ਉਨ੍ਹਾਂ ਨੇ ਉੱਤਰੀ ਬੰਗਾਲ ਵਿੱਚ ਘੱਟ ਸੀਟਾਂ ਮਿਲਣ 'ਤੇ ਵੀ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਤੁਸੀਂ ਸਾਰੀਆਂ ਸੀਟਾਂ ਬੀਜੇਪੀ ਨੂੰ ਦੇ ਦਿੱਤੀਆਂ, ਸਾਨੂੰ ਇੱਕ ਵੀ ਨਹੀਂ ਮਿਲੀ, ਅਖੀਰ ਸਾਡਾ ਦੋਸ਼ ਕੀ ਸੀ? ਮਮਤਾ ਨੇ ਕਿਹਾ ਕਿ ਇੱਥੇ RSS ਦੇ ਕੁੱਝ ਲੋਕ ਆਏ ਸਨ, ਉਨ੍ਹਾਂ ਕਿਹਾ ਕਿ ਤੁਹਾਡੀ ਧੀ ਦਾ ਵਿਆਹ ਹੋਵੋਗਾ, ਤਾਂ ਅਸੀਂ ਵੇਖ ਲਾਂਗੇ, ਉਨ੍ਹਾਂ ਨੇ ਉਦੋਂ ਤੱਕ ਕੀ ਵੇਖਿਆ?
ਪ੍ਰਦਰਸ਼ਨਕਾਰੀ ਕਿਸਾਨ ਬੋਲੇ- ਸਰਕਾਰ ਸਾਡੀ ਗੱਲ ਨਹੀਂ ਕਰਦੀ, ਸਿਰਫ ਘੁਮਾਉਂਦੀ ਹੈ

ਆਪਣੇ ਗ਼ੁੱਸੇ ਅਤੇ ਸੁਭਾਅ 'ਤੇ ਮਮਤਾ ਬੈਨਰਜੀ ਨੇ ਕਿਹਾ ਕਿ ਉਂਝ ਤਾਂ ਮੈਂ ਬਹੁਤ ਚੰਗੀ ਹਾਂ ਪਰ ਜਦੋਂ ਵੀ ਕੋਈ ਮੇਰੇ 'ਤੇ ਹਮਲਾ ਕਰੇਗਾ, ਤਾਂ ਮੈਂ ਅਜਿਹਾ ਪ੍ਰਤੀਕਰਮ ਕਰਾਂਗੀ ਕਿ ਕੋਈ ਹਜ਼ਾਰਾਂ ਗੁੰਡੇ ਲੈ ਕੇ ਵੀ ਉਸ ਨੂੰ ਨਹੀਂ ਰੋਕ ਪਾਵੇਗਾ। ਉਥੇ ਹੀ ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਓਵੈਸੀ ਨੂੰ ਬੀਜੇਪੀ ਦੀ ਬੀ ਟੀਮ ਦੱਸ ਦਿੱਤਾ। ਉਨ੍ਹਾਂ ਕਿਹਾ ਕਿ ਬੀਜੇਪੀ ਹੈਦਰਾਬਾਦ ਤੋਂ ਇੱਕ ਪਾਰਟੀ (AIMIM) ਚੁੱਕ ਕੇ ਲਿਆਈ ਹੈ, ਉਹ ਸੋਚਦੀ ਹੈ ਕਿ ਉਹ ਮੁਸਲਮਾਨ ਵੋਟਾਂ ਦਾ ਧਰੁਵੀਕਰਣ ਕਰ ਲੈਣਗੇ, ਇਹ ਉਨ੍ਹਾਂ ਦੀ ਗਲਤਫਹਮੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News