ਈਦ ਮੌਕੇ CM ਮਮਤਾ ਬੋਲੀ- ਬੰਗਾਲ ਜਿਹੀ ਏਕਤਾ ਦੀ ਮਿਸਾਲ ਹਿੰਦੁਸਤਾਨ ’ਚ ਕਿਤੇ ਨਹੀਂ

05/03/2022 12:10:24 PM

ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਈਦ ਮੌਕੇ ਅੱਜ ਯਾਨੀ ਕਿ ਮੰਗਲਵਾਰ ਨੂੰ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੇਸ਼ ’ਚ ‘ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ’ ਚੱਲ ਰਹੀ ਹੈ, ਜੋ ਠੀਕ ਨਹੀਂ ਹੈ। ਅਲਗਾਵ ਦੀ ਰਾਜਨੀਤੀ ਚੱਲ ਰਹੀ ਹੈ, ਉਹ ਵੀ ਠੀਕ ਨਹੀਂ ਹੈ। ਅਸੀਂ ਏਕਤਾ ਚਾਹੁੰਦੇ ਹਾਂ, ਅਸੀਂ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ’ ਚਾਹੁੰਦੇ ਹਾਂ। ਈਦ ਦੀ ਨਮਾਜ਼ ਲਈ ਇਕੱਠੀ ਹੋਈ ਲੋਕਾਂ ਦੀ ਭੀੜ ਨੂੰ ਸੰਬੋਧਿਤ ਕਰਦੇ ਹੋਏ ਮਮਤਾ ਨੇ ਭਰੋਸਾ ਦਿੱਤਾ ਕਿ ‘ਨਾ ਤਾਂ ਮੈਂ, ਨਾ ਹੀ ਮੇਰੀ ਪਾਰਟੀ ਅਤੇ ਨਾ ਹੀ ਮੇਰੀ ਸਰਕਾਰ ਅਜਿਹਾ ਕੁਝ ਕਰੇਗੀ, ਜਿਸ ਨਾਲ ਤੁਸੀਂ ਦੁਖੀ ਹੋਵੋ।’

ਮਮਤਾ ਬੈਨਰਜੀ ਨੇ ਅੱਗੇ ਕਿਹਾ ਕਿ ਅੱਛੇ ਦਿਨ ਆਉਣਗੇ ਪਰ ਇਹ ਝੂਠੇ ਵਾਲੇ ਅੱਛੇ ਦਿਨ ਨਹੀਂ ਹੋਣਗੇ। ਅੱਛੇ ਦਿਨ ਆਉਣਗੇ, ਸਾਰਿਆਂ ਨੂੰ ਮਿਲ ਕੇ ਰਹਿਣਾ ਹੈ। ਇਕੱਠੇ ਕੰਮ ਕਰਨਾ ਹੈ, ਜੋ ਲੋਕ ਹਿੰਦੂ-ਮੁਸਲਮਾਨ ਨੂੰ ਵੱਖ ਕਰਨ ਦੀ ਗੱਲ ਕਰਦੇ ਹਨ, ਉਨ੍ਹਾਂ ਦੀ ਗੱਲ ਨਾ ਸੁਣੋ। ਮਮਤਾ ਨੇ ਕਿਹਾ ਕਿ ਸਾਨੂੰ ਲੜਨਾ ਹੈ, ਡਰਨਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਦੇਖੋਗੇ ਕਿ ਜਿਹੋ ਜਿਹੀ ਏਕਤਾ ਬੰਗਾਲ ’ਚ ਹੈ, ਉਹ ਪੂਰੇ ਹਿੰਦੁਸਤਾਨ ’ਚ ਕਿਤੇ ਨਹੀਂ ਹੈ। ਉਹ ਲੋਕ ਇਸ ਤੋਂ ਸੜਦੇ ਹਨ, ਇਸ ਵਜ੍ਹਾ ਤੋਂ ਮੇਰੀ ਬੇਇੱਜ਼ਤੀ ਕਰਦੇ ਹਨ ਅਤੇ ਅੱਗੇ ਵੀ ਕਰਨਗੇ। ਉਨ੍ਹਾਂ ਨੂੰ ਕਰਨ ਦਿਓ, ਅਸੀਂ ਉਨ੍ਹਾਂ ਤੋਂ ਡਰਦੇ ਨਹੀਂ। ਅਸੀਂ ਡਰਪੋਕ ਨਹੀਂ ਹਾਂ, ਅਸੀਂ ਲੜਣਾ ਜਾਣਦੇ ਹਾਂ। 


Tanu

Content Editor

Related News