ਮਮਤਾ ਸਰਕਾਰ ਨੂੰ ਵੱਡਾ ਝਟਕਾ, ਦੋ ਦਿਨਾਂ ’ਚ ਤਿੰਨ ਵੱਡੇ ਨੇਤਾਵਾਂ ਨੇ ਛੱਡੀ ਪਾਰਟੀ

12/18/2020 12:45:56 PM


ਕੋਲਕਾਤਾ– ਪੱਛਮੀ ਬੰਗਾਲ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਸੁਪ੍ਰੀਮੋ ਮਮਤਾ ਬੈਨਰਜੀ ਨੂੰ ਇਕ ਹੋਰ ਝਟਕਾ ਲੱਗਾ ਹੈ। ਵੀਰਵਾਰ ਨੂੰ ਟੀ.ਐੱਮ.ਸੀ. ਦੇ ਬਾਗੀ ਵਿਧਾਇਕ ਸੁਵੇਂਦੁ ਅਧਿਕਾਰੀ ਦੇ ਪਾਰਟੀ ਛੱਡਣ ਤੋਂ ਬਾਅਦ ਇਕ ਹੋਰ ਸੀਨੀਅਰ ਨੇਤਾ ਸ਼ੀਲਭਦਰ ਦੱਤਾ ਨੇ ਵੀ ਅੱਜ ਅਸਤੀਫਾ ਸੌਂਪ ਦਿੱਤਾ ਹੈ। ਸੁਵੇਂਦੁ ਦੇ ਨਾਲ ਸ਼ੀਲਭਦਰ ਦੇ ਵੀ ਬੀ.ਜੇ.ਪੀ. ਦਾ ਪੱਲਾ ਫੜ੍ਹਨ ਦੇ ਕਿਆਸ ਲਗਾਏ ਜਾ ਰਹੇ ਹਨ। ਦੋ ਦਿਨਾਂ ’ਚ ਪਾਰਟੀ ਛੱਡਣ ਵਾਲੇ ਇਹ ਤੀਜੇ ਨੇਤਾ ਹਨ। ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਅੰਦਰ ਤਹਿਲਕਾ ਮਚਿਆ ਹੋਇਆ ਹੈ। ਮਮਤਾ ਬੈਨਰਜੀ ਦੇ ਕਰੀਬੀ ਨੇਤਾਵਾਂ ’ਚੋਂ ਹੁਣ ਤਕ ਤਿੰਨ ਵਿਧਾਇਕਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। 

ਇਸ ਤੋਂ  ਪਹਿਲਾਂ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੋਜ਼ਾਨਾ ਦੇ ਰਾਜਨੀਤਿਕ ਘਟਨਾਕ੍ਰਮਾਂ ਦੀ ਕੜੀ ’ਚ ਸੱਤਾਰੂੜ ਤ੍ਰਿਣਮੂਲ ਕਾਂਗਰਸ ਦੇ ਬਾਗੀ ਨੇਤਾ ਸੁਵੇਂਦੁ ਅਧਿਕਾਰੀ ਤੋਂ ਬਾਅਦ ਹੁਣ ਵਿਧਾਇਕ ਜਤਿੰਦਰ ਤਿਵਾਰੀ ਨੇ ਅਸਤੀਫਾ ਦੇ ਦਿੱਤਾ। ਤਿਵਾਰੀ ਨੇ ਆਸਨਸੋਲ ਨਗਰ ਨਿਗਮ ਮੁਖੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਪੱਛਮੀ ਬੰਗਾਲ ਸਰਕਾਰ ਨੂੰ ਇਕ ਚਿੱਠੀ ਲਿਖ ਕੇ ਇਸ ਉਦਯੋਗਿਕ ਸ਼ਹਿਰ ਨੂੰ ਕੇਂਦਰੀ ਫੰਡ ਤੋਂ ਵਾਂਝੇ ਰੱਖਣ ਦਾ ਦੋਸ਼ ਲਗਾਇਆ ਸੀ। 

ਅਧਿਕਾਰੀ ਅਤੇ ਤਿਵਾਰੀ ਭਾਜਪਾ ’ਚ ਹੋ ਸਕਦੇ ਹਨ ਸ਼ਾਮਲ 
ਸੁਵੇਂਦੁ ਅਧਿਕਾਰੀ ਅਤੇ ਜਤਿੰਦਰ ਤਿਵਾਰੀ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ’ਚ ਸ਼ਨੀਵਾਰ ਨੂੰ ਭਾਜਪਾ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਰਾਜ ਦੀ ਰਾਜਨੀਤੀ ’ਚ ਇਕ ਨਵਾਂ ਮੋਡ ਆਉਣਾ ਤੈਅ ਹੈ। ਸੂਤਰਾਂ ਮੁਤਾਬਕ, ਅਧਿਕਾਰੀ ਦਾ ਵੀਰਵਾਰ ਨੂੰ ਦਿੱਲੀ ਜਾਣ ਅਤੇ ਭਾਜਪਾ ਦੇ ਕੇਂਦਰੀ ਨੇਤਾਵਾਂ ਨਾਲ ਬੈਠਕ ਦਾ ਪ੍ਰੋਗਰਾਮ ਰੱਦ ਹੋ ਗਿਆਹੈ ਅਤੇ ਹੁਣ ਉਹ ਮਿਦਨਾਪੁਰ ਜ਼ਿਲੇ ’ਚ ਸ਼ਨੀਵਾਰ ਨੂੰ ਸ਼ਾਹ ਦੀ ਰੈਲੀ ਦੌਰਾਨ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ। ਰਾਜ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਅਧਿਕਾਰੀ ਨੇ ਬੁੱਧਵਾਰ ਨੂੰ ਵਿਧਾਇਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਤ੍ਰਿਣਮੂਲ ਕਾਂਗਰਸ ਨੂੰ ਇਕ ਵਿਅਕਤੀ ਦਾ ਸੰਗਠਨ ਕਰਾਰ ਦਿੰਦੇ ਹੋਏ ਕਿਹਾ ਕਿ ਪਾਰਟੀ ’ਚ ਇਕੱਠੇ ਮਿਲ ਕੇ ਕੰਮ ਕਰਨਾ ਹੁਣ ਮੁਸ਼ਕਲ ਹੋ ਗਿਆ ਹੈ। 

ਮਮਤਾ ਨੇ ਵਿੰਨ੍ਹਿਆ ਨਿਸ਼ਾਨਾ
ਇਸ ਵਿਚਕਾਰ ਤ੍ਰਿਣਮੂਲ ਕਾਂਗਰਸ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਧਿਕਾਰੀ ਦੇ ਇਸ ਬਗਾਵਤੀ ਕਦਮ ’ਤੇ ਦੋ-ਟੁੱਕ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਉਥੇ ਹੀ ਪਾਰਟੀ ਸਾਂਸਦ ਸੌਗਤ ਰਾਏ ਨੇ ਵੀ ਟਿੱਪਣੀ ਕਰਦੇ ਹੋਏ ਕਿਹਾ ਕਿ ਅਧਿਕਾਰੀ ਦਾ ਬਗਾਵਤੀ ਰੁੱਖ ਮੁੱਖ ਮੰਤਰੀ ਅਹੁਦਾ ਪਾਉਣ ਦੀ ਇੱਛਾ ਤੋਂ ਪ੍ਰੇਰਿਤ ਹੈ ਅਤੇ ਉਹ ਇਸੇ ’ਤੇ ਨਜ਼ਰਾਂ ਰੱਖਦੇ ਹਨ। 


Rakesh

Content Editor

Related News