ਮਮਤਾ ਬੈਨਰਜੀ ਸਪੇਨ ਤੋਂ ਪਹੁੰਚੀ ਦੁਬਈ, ਨਿਵੇਸ਼ਕਾਂ ਨਾਲ ਕਰੇਗੀ ਬੈਠਕਾਂ
Thursday, Sep 21, 2023 - 01:59 PM (IST)
ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਪੇਨ ਦੀ ਸਫ਼ਲ ਯਾਤਰਾ ਤੋਂ ਬਾਅਦ ਵੀਰਵਾਰ ਸਵੇਰੇ ਸੰਯੁਕਤ ਅਰਬ ਅਮੀਰਾਤ ਪਹੁੰਚੀ, ਜਿੱਥੇ ਉਹ ਇਕ ਕਾਰੋਬਾਰੀ ਸੰਮੇਲਨ ਸਮੇਤ ਕਈ ਬੈਠਕਾਂ 'ਚ ਹਿੱਸਾ ਲਵੇਗੀ। ਰਾਜ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਮਤਾ ਬੈਨਰਜੀ ਦਾ 23 ਸਤੰਬਰ ਨੂੰ ਕੋਲਕਾਤਾ ਆਉਣ ਤੱਕ ਦੁਬਈ 'ਚ ਹੀ ਰੁਕਣ ਦਾ ਪ੍ਰੋਗਰਾਮ ਹੈ। ਉਹ ਉੱਥੇ ਇਕ ਕਾਰੋਬਾਰੀ ਸੰਮਲੇਨ 'ਚ ਹਿੱਸਾ ਲਵੇਗੀ ਅਤੇ ਪ੍ਰਵਾਸੀ ਭਾਰਤੀਆਂ (ਐੱਨ.ਆਰ.ਆਈ.) ਦੇ ਇਕ ਸਮੂਹ ਨਾਲ ਵੀ ਮੁਲਾਕਾਤ ਕਰੇਗੀ। ਉਨ੍ਹਾਂ ਦੱਸਿਆ,''ਮੁੱਖ ਮੰਤਰੀ ਅੱਜ ਸਵੇਰੇ ਸੰਯੁਕਤ ਅਰਬ ਅਮੀਰਾਤ ਪਹੁੰਚੀ। ਉਹ ਅਗਲੇ 2 ਦਿਨ ਉੱਥੇ ਰੁਕੇਗੀ ਅਤੇ ਇਕ ਕਾਰੋਬਾਰੀ ਸੰਮੇਲਨ ਸਮੇਤ ਕਈ ਬੈਠਕਾਂ 'ਚ ਸ਼ਾਮਲ ਹੋਵੇਗੀ। ਉਹ ਐੱਨ.ਆਰ.ਆਈ. ਦੇ ਇ ਸਮੂਹ ਨਾਲ ਵੀ ਮੁਲਾਕਾਤ ਕਰੇਗੀ।''
ਬੈਨਰਜੀ ਰਾਜ 'ਚ ਨਿਵੇਸ਼ ਆਕਰਸ਼ਿਤ ਕਰਨ ਲਈ 12 ਸਤੰਬਰ ਨੂੰ ਸਪੇਨ ਰਵਾਨਾ ਹੋਈ ਸੀ। ਅਧਿਕਾਰੀ ਨੇ ਦੱਸਿਆ ਕਿ ਸਪੇਨ 'ਚ ਉਨ੍ਹਾਂ ਨੇ ਮੈਡ੍ਰਿਡ ਅਤੇ ਬਾਰਸੀਲੋਨਾ ਦੀ ਯਾਤਰਾ ਕੀਤੀ। ਉਨ੍ਹਾਂ ਨੇ ਕਈ ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ ਅਤੇ ਪ੍ਰਵਾਸੀ ਭਾਰਤੀਆਂ ਨਾਲ ਬੈਠਕਾਂ ਕੀਤੀਆਂ। ਇਸ ਦੇ ਨਾਲ ਹੀ ਪੱਛਮੀ ਬੰਗਾਲ ਸਰਕਾਰ ਨੇ ਯੂਥ ਪ੍ਰਤਿਭਾਵਾਂ ਨਿਖਾਰਨ ਲਈ ਰਾਜ 'ਚ ਇਕ ਅਕਾਦਮੀ ਸਥਾਪਤ ਕਰਨ ਦੇ ਮਕਸਦ ਨਾਲ ਸਪੇਨ ਦੀ ਫੁੱਟਬਾਲ ਲੀਗ ਲਾ ਲੀਗਾ ਨਾਲ ਇਕ ਸਮਝੌਤਾ ਮੰਗ ਪੱਤਰ 'ਤੇ ਦਸਤਖ਼ਤ ਕੀਤੇ ਹਨ। ਬੈਨਰਜੀ ਮੁੱਖ ਸਕੱਤਰ ਐੱਚ.ਕੇ. ਦਿਵੇਦੀ ਸਮੇਤ ਆਪਣੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਗਈ ਹੈ। ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕੈਪਟਨ ਸੌਰਵ ਗਾਂਗੁਲੀ ਮੈਡ੍ਰਿਡ 'ਚ ਵਫ਼ਦ 'ਚ ਸ਼ਾਮਲ ਹੋਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8