ਮਮਤਾ ਬੈਨਰਜੀ ਨੂੰ ਕੋਲਕਾਤਾ ਹਾਈ ਕੋਰਟ ਤੋਂ ਵੱਡਾ ਝਟਕਾ, ਨਹੀਂ ਖੁੱਲ੍ਹਣਗੇ ਫ੍ਰੀਜ਼ ਬੈਂਕ ਖਾਤੇ

Friday, Aug 28, 2026 - 08:19 AM (IST)

ਮਮਤਾ ਬੈਨਰਜੀ ਨੂੰ ਕੋਲਕਾਤਾ ਹਾਈ ਕੋਰਟ ਤੋਂ ਵੱਡਾ ਝਟਕਾ, ਨਹੀਂ ਖੁੱਲ੍ਹਣਗੇ ਫ੍ਰੀਜ਼ ਬੈਂਕ ਖਾਤੇ

ਕੋਲਕਾਤਾ (ਏਜੰਸੀ) : ਕਲਕੱਤਾ ਹਾਈ ਕੋਰਟ ਨੇ ਵੀਰਵਾਰ ਨੂੰ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਦੇ ਧੜੇ ਨੂੰ ਫ੍ਰੀਜ਼ ਹੋਏ 4 ਬੈਂਕ ਖਾਤਿਆਂ ਦਾ ਸੰਚਾਲਨ ਕਰਨ ਦੀ ਅੰਤ੍ਰਿਮ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਅਜਿਹੀ ਰਾਹਤ ਦੇਣ ਨਾਲ ਉਸ ਦੇ ਪਹਿਲਾਂ ਦੇ ਉਸ ਹੁਕਮ ਦਾ ਮਕਸਦ ਕਮਜ਼ੋਰ ਹੋਵੇਗਾ, ਜਿਸ ’ਚ ਸਿਆਸੀ ਪਾਰਟੀ ਨੂੰ ਰੋਜ਼ਾਨਾ ਦੇ ਖਰਚਿਆਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਚਾਰਾਂ ਖਾਤਿਆਂ ’ਚ ਲਗਭਗ 804 ਕਰੋੜ ਰੁਪਏ ਦੀ ਰਕਮ ਜਮ੍ਹਾ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਦੁਰਗਾ ਪੂਜਾ ਦੀਆਂ ਛੁੱਟੀਆਂ ਤੋਂ ਬਾਅਦ ਇਸ ਮਾਮਲੇ ’ਚ ਫਿਰ ਸੁਣਵਾਈ ਹੋਵੇਗੀ। ਇਸ ਤੋਂ ਪਹਿਲਾਂ ਸਾਰੀਆਂ ਧਿਰਾਂ ਆਪਣੇ-ਆਪਣੇ ਰੁਖ ਨੂੰ ਸਪੱਸ਼ਟ ਕਰਦਿਆਂ ਹਲਫ਼ਨਾਮੇ ਦਾਖਲ ਕਰਨਗੀਆਂ।

ਇਹ ਵੀ ਪੜ੍ਹੋ : EPFO ਦੇ ਰਡਾਰ 'ਚ ਆਈਆਂ 800 ਕੰਪਨੀਆਂ ! 31 ਅਕਤੂਬਰ ਤੱਕ ਜਾਰੀ ਕਰ 'ਤਾ ਅਲਟੀਮੇਟਮ

ਜਸਟਿਸ ਸੌਗਤ ਭੱਟਾਚਾਰੀਆ ਨੇ ਕਿਹਾ ਕਿ ਚਾਰਾਂ ਬੈਂਕ ਖਾਤਿਆਂ ਦੇ ਸੰਚਾਲਨ ਦੀ ਇਜਾਜ਼ਤ ਦੇਣ ਵਾਲਾ ਇਕ ਹੋਰ ਹੁਕਮ ਪਾਸ ਕਰਨਾ ਉਨ੍ਹਾਂ ਦੇ ਪਿਛਲੇ ਹੁਕਮ ਨੂੰ ‘ਖਾਮੀਆਂ ਵਾਲਾ’ ਬਣਾ ਦੇਵੇਗਾ। ਤ੍ਰਿਣਮੂਲ ਨੇ ਜਨਤਕ ਖੇਤਰ ਦੇ ਬੈਂਕਾਂ ’ਚ ਮੌਜੂਦ 4 ਬੈਂਕ ਖਾਤਿਆਂ ਦਾ ਸੰਚਾਲਨ ਕਰਨ ਦੀ ਇਜਾਜ਼ਤ ਮੰਗੀ ਸੀ, ਜਿਨ੍ਹਾਂ ’ਤੇ ਪੱਛਮੀ ਬੰਗਾਲ ਪੁਲਸ ਨੇ ਪੈਸੇ ਕਢਵਾਉਣ ’ਤੇ ਰੋਕ ਲਾ ਦਿੱਤੀ ਸੀ। ਪਾਰਟੀ ਦਾ ਦਾਅਵਾ ਸੀ ਕਿ ਖਾਤਿਆਂ ’ਤੇ ਰੋਕ ਲਗਾਉਣ ਨਾਲ ਸਬੰਧਤ ਐੱਫ. ਆਈ. ਆਰ. ’ਚ ਕੁਝ ਖਾਮੀਆਂ ਹਨ। ਸੂਬਾ ਸਰਕਾਰ ਨੇ ਕਿਹਾ ਕਿ ਅਪਰਾਧਿਕ ਮਾਮਲੇ ’ਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ ਅਤੇ ਪੁਲਸ ਨੂੰ ਆਪਣੀ ਜਾਂਚ ਜਾਰੀ ਰੱਖਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ। ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਸਟਿਸ ਭੱਟਾਚਾਰੀਆ ਨੇ ਕਿਹਾ ਕਿ 9 ਜੁਲਾਈ ਦੇ ਉਨ੍ਹਾਂ ਦੇ ਹੁਕਮ ਦੇ ਤਹਿਤ 3 ਹੋਰ ਖਾਤਿਆਂ ਤੋਂ ਸਿਆਸੀ ਪਾਰਟੀ ਦੇ ਰੋਜ਼ਾਨਾ ਦੇ ਖਰਚਿਆਂ ਦਾ ਭੁਗਤਾਨ ਅਤੇ ਨਿਪਟਾਰਾ ਕਰਨ ਲਈ ਇਕ ਵਿਸ਼ੇਸ਼ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਅਜਿਹੇ ’ਚ ਇਸ ਪੜਾਅ ’ਚ ਚਾਰਾਂ ਖਾਤਿਆਂ ਦੇ ਸਬੰਧ ’ਚ ਕਿਸੇ ਹੋਰ ਹੁਕਮ ਦੀ ਲੋੜ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News