ਬੰਗਾਲ ਦੀ ਸੀ.ਐਮ ਮਮਤਾ ਬੈਨਰਜੀ ਦਾ ਚੀਨ ਦਾ ਦੌਰਾ ਰੱਦ

Friday, Jun 22, 2018 - 05:35 PM (IST)

ਬੰਗਾਲ ਦੀ ਸੀ.ਐਮ ਮਮਤਾ ਬੈਨਰਜੀ ਦਾ ਚੀਨ ਦਾ ਦੌਰਾ ਰੱਦ

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਆਪਣਾ ਚੀਨ ਦਾ ਦੌਰਾ ਆਖ਼ਰੀ ਸਮੇਂ 'ਚ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਕ ਹਫਤੇ ਲਈ ਚੀਨ ਜਾਣਾ ਸੀ। ਮਮਤਾ ਦਾ 22 ਜੂਨ ਤੋਂ ਚੀਨ ਦਾ ਸੱਤ ਦਿਨੀਂ ਦੌਰਾ ਤੈਅ ਸੀ। ਬੈਨਰਜੀ ਨੇ ਜਾਣਕਾਰੀ ਦਿੱਤੀ ਕਿ ਚੀਨ ਪਾਸੋਂ ਉਨ੍ਹਾਂ ਨੂੰ ਦੌਰੇ ਦੇ ਸੰਬੰਧ ਕੋਈ ਅਧਿਕਾਰਕ ਪੁਸ਼ਟੀ ਨਹੀਂ ਮਿਲੀ, ਇਸ ਲਈ ਉਨ੍ਹਾਂ ਨੇ ਆਪਣਾ ਦੌਰਾ ਰੱਦ ਕਰ ਦਿੱਤਾ। ਮਮਤਾ ਬੈਨਰਜੀ ਨੂੰ ਚੀਨ 'ਚ ਡਿਪਲੋਮੈਟਸ ਨਾਲ ਮੁਲਾਕਾਤ ਕਰਨੀ ਸੀ ਪਰ ਚੀਨ ਦੇ ਅਧਿਕਾਰੀਆਂ ਵੱਲੋਂ ਸਮੇਂ ਅਤੇ ਬੈਠਕ ਦੀ ਪੁਸ਼ਟੀ ਨਾ ਮਿਲ ਪਾਉਣ ਦੇ ਕਾਰਨ ਮਮਤਾ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ। 


ਮਮਤਾ ਬੈਨਰਜੀ ਨੇ ਟਵੀਟ 'ਤੇ ਜਾਣਕਾਰੀ ਦਿੱਤੀ ਕਿ ਸਾਡੇ ਰਾਜਦੂਤਾਂ ਨੇ ਚੀਨ 'ਚ ਮੇਰੇ ਪ੍ਰੋਗਰਾਮ ਨੂੰ ਸਫਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਰਾਜਨੀਤਿਕ ਬੈਠਕਾਂ ਦੀ ਅਧਿਕਾਰਕ ਪੁਸ਼ਟੀ ਨਾ ਹੋ ਪਾਉਣ ਕਾਰਨ ਚੀਨ ਦੌਰਾਨ ਰੱਦ ਕਰਨਾ ਪਿਆ। ਮਮਤਾ ਨੇ ਇਹ ਵੀ ਟਵੀਟ ਕੀਤਾ ਕਿ ਉਹ ਆਸ਼ਾ ਕਰਦੀ ਹੈ ਕਿ ਭਾਰਤ ਅਤੇ ਚੀਨ ਦੀ ਮਿੱਤਰਤਾ ਮਜ਼ਬੂਤ ਹੋਵੇਗੀ। ਦੋਵਾਂ ਦੇਸ਼ਾਂ ਲਈ ਇਹ ਲਾਭਕਾਰੀ ਹੋਵੇਗਾ।


Related News