ਰਿਸ਼ਵਤ ਕਾਂਡ ''ਚ ਘਿਰੀ ਮਹੂਆ ਮੋਇਤਰਾ ਨੂੰ ਮਮਤਾ ਬੈਨਰਜੀ ਨੇ TMC ''ਚ ਸੌਂਪੀ ਨਵੀਂ ਜ਼ਿੰਮੇਵਾਰੀ
Tuesday, Nov 14, 2023 - 02:30 AM (IST)
ਕੋਲਕਾਤਾ (ਭਾਸ਼ਾ) : ਰਿਸ਼ਵਤ ਲੈ ਕੇ ਸੰਸਦ 'ਚ ਸਵਾਲ ਪੁੱਛਣ ਦੇ ਦੋਸ਼ਾਂ 'ਚ ਘਿਰੀ ਤ੍ਰਿਣਮੂਲ ਕਾਂਗਰਸ (TMC) ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਨਵੀਂ ਜ਼ਿੰਮੇਵਾਰੀ ਸੌਂਪੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਮੋਇਤਰਾ ਨੂੰ ਕ੍ਰਿਸ਼ਨਾਨਗਰ (ਨਾਦੀਆ ਉੱਤਰੀ) ਜ਼ਿਲ੍ਹੇ ਦਾ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਹੈ। ਵਿਵਾਦਾਂ ’ਚ ਘਿਰੀ ਮੋਇਤਰਾ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਤ੍ਰਿਣਮੂਲ ਨੇ ਉਨ੍ਹਾਂ ਨੂੰ ਸਮਰਥਨ ਦੇਣ ਦਾ ਸਪੱਸ਼ਟ ਸੰਦੇਸ਼ ਦੇ ਦਿੱਤਾ ਹੈ। ਲੋਕ ਸਭਾ ਦੀ ਐਥਿਕਸ ਕਮੇਟੀ ਨੇ ਪੈਸਿਆਂ ਦੇ ਬਦਲੇ ਸਵਾਲ ਪੁੱਛਣ ਨਾਲ ਸਬੰਧਤ ਮਾਮਲੇ 'ਚ ਉਸ ਨੂੰ ਬਰਖਾਸਤ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਵਿਦੇਸ਼ ਮੰਤਰੀ ਬਣਦੇ ਹੀ ਡੇਵਿਡ ਕੈਮਰਨ ਨੂੰ ਮਿਲੇ ਜੈਸ਼ੰਕਰ, ਜਾਣੋ ਕੀ ਹੋਈ ਗੱਲਬਾਤ
ਤ੍ਰਿਣਮੂਲ ਨੇ ਸੋਮਵਾਰ ਨੂੰ ਸੂਬੇ ਦੇ 35 ਸੰਗਠਨਾਤਮਕ ਜ਼ਿਲ੍ਹਿਆਂ ਲਈ ਜ਼ਿਲ੍ਹਾ ਪ੍ਰਧਾਨਾਂ ਦੀ ਸੋਧੀ ਹੋਈ ਸੂਚੀ ਜਾਰੀ ਕੀਤੀ। ਮੋਇਤਰਾ ਕੁਝ ਸਾਲ ਪਹਿਲਾਂ ਤੱਕ ਕ੍ਰਿਸ਼ਨਾਨਗਰ ਦੇ ਜ਼ਿਲ੍ਹਾ ਪ੍ਰਧਾਨ ਸਨ। ਕੁਝ ਸਾਲ ਪਹਿਲਾਂ ਸੰਗਠਨ ਵਿੱਚ ਕੀਤੇ ਫੇਰਬਦਲ ’ਚ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਹੁਣ ਉਨ੍ਹਾਂ ਨੂੰ ਕ੍ਰਿਸ਼ਨਾਨਗਰ (ਨਾਦੀਆ ਉੱਤਰੀ) ਸੰਗਠਨਾਤਮਕ ਜ਼ਿਲ੍ਹੇ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੋਇਤਰਾ ਨੇ ਇਸ ਨਿਯੁਕਤੀ ਲਈ ਸੋਸ਼ਲ ਮੀਡੀਆ ਰਾਹੀਂ ਪਾਰਟੀ ਮੁਖੀ ਮਮਤਾ ਬੈਨਰਜੀ ਅਤੇ ਪਾਰਟੀ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਪੱਛਮੀ ਬੰਗਾਲ : TMC ਆਗੂ ਦੀ ਗੋਲ਼ੀ ਮਾਰ ਕੇ ਹੱਤਿਆ, ਭੀੜ ਨੇ ਸ਼ੱਕੀ ਨੂੰ ਉਤਾਰਿਆ ਮੌਤ ਦੇ ਘਾਟ, ਜਲ਼ਾ ਦਿੱਤੇ ਕਈ ਘਰ
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ 15 ਅਕਤੂਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਮਹੂਆ ਨੇ ਸੰਸਦ 'ਚ ਸਵਾਲ ਪੁੱਛਣ ਲਈ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਤੋਂ ਪੈਸੇ ਅਤੇ ਤੋਹਫੇ ਲਏ ਸਨ। ਦੂਬੇ ਨੇ ਇਹ ਦੋਸ਼ ਮਹੂਆ ਦੇ ਸਾਬਕਾ ਪਾਰਟਨਰ ਅਤੇ ਵਕੀਲ ਜੈ ਅਨੰਤ ਦੇਹਦਰਾਈ ਵੱਲੋਂ ਲਿਖੀ ਚਿੱਠੀ ਦੇ ਆਧਾਰ 'ਤੇ ਲਾਏ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8