ਮਮਤਾ ਬੈਨਰਜੀ ਦਾ ਐਲਾਨ- ਪੱਛਮੀ ਬੰਗਾਲ ਦੀ ਜਨਤਾ ਨੂੰ ਮੁਫ਼ਤ ’ਚ ਮਿਲੇਗੀ ‘ਕੋਰੋਨਾ ਵੈਕਸੀਨ’

Sunday, Jan 10, 2021 - 01:01 PM (IST)

ਮਮਤਾ ਬੈਨਰਜੀ ਦਾ ਐਲਾਨ- ਪੱਛਮੀ ਬੰਗਾਲ ਦੀ ਜਨਤਾ ਨੂੰ ਮੁਫ਼ਤ ’ਚ ਮਿਲੇਗੀ ‘ਕੋਰੋਨਾ ਵੈਕਸੀਨ’

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਰੋਨਾ ਟੀਕਾਕਰਨ ਨੂੰ ਲੈ ਕੇ ਅੱਜ ਯਾਨੀ ਕਿ ਐਤਵਾਰ ਨੂੰ ਵੱਡਾ ਐਲਾਨ ਕੀਤਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮੁਫ਼ਤ ’ਚ ਕੋਰੋਨਾ ਵੈਕਸੀਨ ਮਿਲੇਗੀ। ਮਮਤਾ ਨੇ ਕਿਹਾ ਕਿ ਅਸੀਂ ਅਜਿਹੀ ਵਿਵਸਥਾ ਕਰ ਰਹੇ ਹਾਂ ਕਿ ਬੰਗਾਲ ਦੀ ਜਨਤਾ ਨੂੰ ਮੁਫ਼ਤ ’ਚ ਕੋਰੋਨਾ ਵੈਕਸੀਨ ਮਿਲੇ। ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਮਤਾ ਸਰਕਾਰ ਦਾ ਇਹ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸੇ ਸਾਲ ਸੂਬੇ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਲਿਹਾਜ਼ ਨਾਲ ਮਮਤਾ ਦਾ ਇਹ ਐਲਾਨ ਖ਼ਾਸ ਮਹੱਤਵ ਰੱਖਦਾ ਹੈ।

ਇਹ ਵੀ ਪੜ੍ਹੋ: ਦੇਸ਼ ’ਚ 16 ਜਨਵਰੀ ਤੋਂ ਕੋਰੋਨਾ ਟੀਕਾਕਰਨ ਦੀ ਹੋਵੇਗੀ ਸ਼ੁਰੂਆਤ, ਇਹ ਲੋਕ ਹੋਣਗੇ ਪਹਿਲੀ ਤਰਜੀਹ

ਦੱਸਣਯੋਗ ਹੈ ਕਿ ਦੇਸ਼ ’ਚ 16 ਜਨਵਰੀ 2021 ਤੋਂ ਕੋਰੋਨਾ ਦਾ ਟੀਕਾਕਰਨ ਮੁਹਿੰਮ ਸ਼ੁਰੂ ਹੋ ਰਹੀ ਹੈ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਆਪਣੇ ਸੂਬੇ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਮੁਫ਼ਤ ਵਿਚ ਲਗਵਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ 16 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਟੀਕਾਕਰਨ ਚੁਨਿੰਦਾ ਲੋਕਾਂ ਲਈ ਹੈ। ਇਸ ਵਿਚ ਸਿਹਤ ਕਾਮੇ, ਫਰੰਟਲਾਈਨ ਹੈਲਥ ਵਰਕਰਜ਼, 50 ਤੋਂ ਵਧੇਰੇ ਉਮਰ ਦੇ ਲੋਕ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਬੀਮਾਰੀ ਹੈ, ਸ਼ਾਮਲ ਹਨ। 


author

Tanu

Content Editor

Related News