ਮਮਤਾ ਨੇ ਵਿਦੇਸ਼ਾਂ ''ਚ ਰਹਿਣ ਵਾਲੇ ਲੋਕਾਂ ਨੂੰ ਵਾਪਸ ਮੁੜਨ ਦੀ ਕੀਤੀ ਅਪੀਲ

12/22/2018 8:17:03 PM

ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਦੇਸ਼ੀ ਸੰਸਥਾਵਾਂ 'ਚ ਕੰਮ ਕਰਨ ਵਾਲੇ ਸੂਬਿਆਂ ਦੇ ਲੋਕਾਂ ਨੂੰ ਵਾਪਸ ਪਰਤਨ ਦੀ ਅਪੀਲ ਕੀਤੀ ਹੈ ਤੇ ਹੋਣਹਾਰ ਉਮੀਦਵਾਰ ਲਈ ਹਰੇਕ ਮੌਕੇ ਦੇਣ ਦਾ ਭਰੋਸਾ ਦਿੱਤਾ ਹੈ। ਮਮਤਾ ਨੇ ਇਥੇ ਸੈਂਟ ਜੇਵੀਅਰ ਕਾਲਜ 'ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ਕੋਲ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਤੇ ਵਿਵਸਥਾ ਦਾ ਸਹੀ ਉਪਯੋਗ ਕੀਤਾ ਜਾਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਕਿਹਾ, 'ਸਾਡਾ ਮੰਨਣਾ ਹੈ ਕਿ ਆਕਸਫੋਰਡ ਤੋਂ ਕੋਲੰਬੀਆ ਤੇ ਹਾਰਵਰਡ ਤਕ ਮਸ਼ਹੂਰ ਵਿਦੇਸ਼ੀ ਸੰਸਥਾਨਾ 'ਚ ਆਪਣੀ ਪਛਾਣ ਬਣਾਉਣ ਵਾਲੇ ਸਾਡੇ ਬੱਚਿਆਂ ਨੂੰ ਹੁਣ ਸੂਬੇ 'ਚ ਵਾਪਸ ਸੱਦ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਹਰੇਕ ਤਰ੍ਹਾਂ ਦੇ ਮੌਕੇ ਦੇਣੇ ਚਾਹੀਦੇ ਹਨ।' ਮੁੱਖ ਮੰਤਰੀ ਨੇ ਕਿਹਾ, 'ਜੇਕਰ ਸਾਰੇ ਬਾਹਰ ਚੱਲੇ ਜਾਣਗੇ ਤਾਂ ਅਗਲੀ ਪੀੜ੍ਹੀ 'ਚ ਕੌਣ ਕੋਲ ਰਹੇਗਾ? ਬਾਅਦ 'ਚ ਸੂਬੇ ਨੂੰ ਕੌਣ ਦੇਖੇਗਾ।' ਉਨ੍ਹਾਂ ਕਿਹਾ ਕਿ ਹਾਲ ਦੇ ਦਿਨਾਂ 'ਚ ਜ਼ਿਲਿਆਂ 'ਚ ਸਿੱਖਿਆ ਦੇ ਬੁਨਿਆਦੀ ਢਾਂਚੇ 'ਚ ਕਾਫੀ ਸੁਧਾਰ ਹੋਇਆ ਹੈ।


Inder Prajapati

Content Editor

Related News