ਲਾਲੂ ਦੇ ਬਚਾਅ ਵਿਚ ਉਤਰੀ ਮਮਤਾ, ਕਿਹਾ-ਸੀ.ਬੀ.ਆਈ. ਛਾਪਾ ਕੇਵਲ ''ਰਾਜਨੀਤੀ ਬਦਲਾ''

Saturday, Jul 08, 2017 - 11:25 AM (IST)

ਕੋਲਕਾਤਾ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਉੱਤੇ ਸੀ.ਬੀ.ਆਈ. ਦੀ ਛਾਪੇਮਾਰੀ ਨੂੰ ਰਾਜਨੀਤੀ ਬਦਲੇ ਦੇ ਤਹਿਤ ਕੀਤੀ ਗਈ ਕਾਰਵਾਈ ਕਰਾਰ ਦਿੰਦੇ ਹੋਏ ਅੱਜ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਵਿਚ ਰਾਜਗ ਸੱਤਾ ਤੋਂ ਬਾਹਰ ਹੋ ਜਾਣਗੇ। ਮਮਤਾ ਨੇ ਪੱਤਰਕਾਰਾਂ ਨੂੰ ਕਿਹਾ ਕਿ, 'ਮੈਨੂੰ ਲੱਗਦਾ ਹੈ ਕਿ ਇਹ ਭਾਜਪਾ ਦੇ ਅਗਵਾਈ ਵਿਚ ਕੇਂਦਰ ਸਰਕਾਰ ਦੀ ਰਾਜਨੀਤੀ ਬਦਲੇ ਦੀ ਕਾਰਵਾਈ ਦੇ ਇਲਾਵਾ ਹੋਰ ਕੁਝ ਨਹੀਂ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਜਪਾ ਵਿਰੋਧੀ ਦਲਾਂ ਨੂੰ ਪਰੇਸ਼ਾਨ ਕਰਨ ਲਈ ਕੇਂਦਰੀ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ। ਮਮਤਾ ਨੇ ਕਿਹਾ ਕਿ, ਉਨ੍ਹਾਂ ਦੇ ਕੋਲ 2 ਕੰਮ ਹਨ। ਇਕ, ਵਿਰੋਧੀ ਧਿਰਾਂ ਨੂੰ ਪਰੇਸ਼ਾਨ ਕਰਨ ਦੇ ਲਈ ਕੇਂਦਰੀ ਏਜੰਸੀਆਂ ਦੀ ਵਰਤੋ ਕਰਨਾ ਅਤੇ ਦੂਜਾ ਬਾਹਰੀ ਲੋਕਾਂ ਨੂੰ ਲਿਆ ਕੇ ਉਨ੍ਹਾਂ ਨੂੰ ਦੰਗੇ ਸ਼ੁਰੂ ਕਰਨ ਦੇ ਕੰਮ ਵਿਚ ਲਗਾਉਣਾ। ਉਨ੍ਹਾਂ ਨੇ ਕਿਹਾ ਕਿ, ਸਾਲ 2019 'ਚ ਭਾਜਪਾ ਦੀ ਕੇਂਦਰ 'ਚ ਸੱਤਾ ਤੋਂ ਛੁੱਟੀ ਹੋ ਜਾਵੇਗੀ।


Related News