ਜਲਦ ਦਿੱਤੀ ਜਾਏਗੀ ਸ਼ਾਪਿੰਗ ਸੈਂਟਰਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ : ਪਿਊਸ਼ ਗੋਇਲ

Friday, May 29, 2020 - 05:18 PM (IST)

ਜਲਦ ਦਿੱਤੀ ਜਾਏਗੀ ਸ਼ਾਪਿੰਗ ਸੈਂਟਰਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ : ਪਿਊਸ਼ ਗੋਇਲ

ਨਵੀਂ ਦਿੱਲੀ : ਹੁਣ ਜਲਦ ਹੀ ਸ਼ਾਪਿੰਗ ਸੈਂਟਰਾਂ ਵਿਚ ਵੀ ਦੁਕਾਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਵਣਜ ਅਤੇ ਉਦਯੋਗ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਣ ਤੋਂ ਬਾਅਦ ਜਲਦੀ ਹੀ ਸ਼ਾਪਿੰਗ ਸੈਂਟਰਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ। ਵਣਜ ਅਤੇ ਉਦਯੋਗ ਮੰਤਰੀ ਪੀਊਸ਼ ਗੋਇਲ ਨੇ ਵੀਰਵਾਰ ਨੂੰ ਇਕ ਵੀਡੀਓ ਕਾਨਫਰੰਸਿੰਗ ਜ਼ਰੀਏ ਵਪਾਰਕ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਪ੍ਰਚੂਨ ਵਪਾਰੀਆਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਸੀ। ਦਿਸ਼ਾ-ਨਿਰਦੇਸ਼ਾਂ ਵਿਚ ਢਿੱਲ ਤੋਂ ਬਾਅਦ ਵੀ ਪ੍ਰਚੂਨ ਵਪਾਰੀਆਂ ਦੇ ਸਾਹਮਣੇ ਆ ਰਹੀ ਚੁਣੌਤੀਆਂ ਦੇ ਬਾਰੇ ਵਿਚ ਉਨ੍ਹਾਂ ਕਿਹਾ ਕਿ ਜ਼ਰੂਰੀ ਅਤੇ ਗੈਰ-ਜ਼ਰੂਰੀ ਦੇ ਕਿਸੇ ਭੇਦ ਦੇ ਬਿਨਾਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ, ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਣ ਤੋਂ ਬਾਅਦ ਜਲਦ ਹੀ ਸ਼ਾਪਿੰਗ ਸੈਂਟਰਾਂ ਦੀਆਂ ਦੁਕਾਨਾਂ ਨੂੰ ਵੀ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ। ਵਣਜ ਅਤੇ ਉਦਯੋਗ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਐਲਾਨੇ ਗਏ ਰਾਹਤ ਪੈਕੇਜ ਵਿਚ ਛੋਟੇ, ਲਘੂ ਅਤੇ ਦਰਮਿਆਨੇ ਉਦਮਾਂ ( MSM5 ) ਲਈ 3 ਲੱਖ ਰੁਪਏ ਦੀ ਕ੍ਰੈਡਿਟ ਗਾਰੰਟੀ ਦਿੱਤੀ ਗਈ ਹੈ ਅਤੇ ਇਸ ਵਿਚ ਵਪਾਰੀ ਵੀ ਕਵਰ ਹੁੰਦੇ ਹਨ। ਗੋਇਲ ਨੇ ਵਪਾਰੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਈ-ਕਾਮਰਸ ਤੋਂ ਆਪਣੇ ਲਈ ਖ਼ਤਰਾ ਮਹਿਸੂਸ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਆਮ ਆਦਮੀ ਨੂੰ ਹੁਣ ਇਹ ਪਤਾ ਲੱਗ ਗਿਆ ਹੈ ਕਿ ਗੁਆਂਢ ਦੇ ਕਰਿਆਨਾ ਸਟੋਰਸ ਹੀ ਸੰਕਟ ਦੀ ਘੜੀ ਵਿਚ ਕੰਮ ਆਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਚੂਨ ਵਪਾਰੀਆਂ ਲਈ ਬਿਜਨੈੱਸ-ਟੂ-ਬਿਜਨੈੱਸ ਸਹੂਲਤ ਦੇ ਤੰਤਰ 'ਤੇ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਪਹੁੰਚ ਦਾ ਵਿਸਥਾਰ ਕਰਨ ਲਈ ਉਨ੍ਹਾਂ ਨੂੰ ਤਕਨੀਕੀ ਮਦਦ ਉਪਲੱਬਧ ਕਰਾ ਰਹੀ ਹੈ।

ਗੋਇਲ ਨੇ ਕਿਹਾ ਕਿ ਵਪਾਰੀ ਭਾਈਚਾਰੇ ਦੀ ਟਰਮ ਲੋਨ ਅਤੇ ਮੁਦਰਾ ਲੋਨ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਕੱਢਣ ਲਈ ਇਨ੍ਹਾਂ ਨੂੰ ਵਿੱਤ ਮੰਤਰਾਲਾ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਈ ਸੰਕੇਤ ਇਹ ਦੱਸਦੇ ਹਨ ਹੌਲੀ-ਹੌਲੀ ਆਰਥਿਕ ਹਾਲਤ ਸੁੱਧਰ ਰਹੀ ਹੈ। ਇਸ ਮਹੀਨੇ ਬਿਜਲੀ ਦੀ ਖਪਤ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਲਗਭੱਗ ਬਰਾਬਰ ਹੈ। ਨਿਰਯਾਤ, ਜੋ ਕਿ ਅਪ੍ਰੈਲ ਵਿਚ 60 ਫੀਸਦ ਡਿੱਗ ਗਿਆ ਸੀ, ਉਹ ਹੁਣ ਵੱਧ ਰਿਹਾ ਹੈ ਅਤੇ ਮੁੱਢਲੇ ਅੰਕੜੇ ਦੱਸਦੇ ਹਨ ਕਿ ਇਸ ਮਹੀਨੇ ਨਿਰਯਾਤ ਵਿਚ ਗਿਰਾਵਟ ਘੱਟ ਹੋਵੇਗੀ।


author

cherry

Content Editor

Related News