ਅੱਜ ਦਿੱਲੀ ''ਚ ਖੁੱਲ੍ਹਣਗੇ ਮਾਲ, ਰੈਸਤਰਾਂ ਤੇ ਧਾਰਮਿਕ ਸਥਾਨ
Monday, Jun 08, 2020 - 12:20 AM (IST)

ਨਵੀਂ ਦਿੱਲੀ (ਭਾਸ਼ਾ) - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਸੋਮਵਾਰ ਤੋਂ ਦਿੱਲੀ ਵਿਚ ਮਾਲ, ਰੈਸਤਰਾਂ ਅਤੇ ਧਾਰਮਿਕ ਸਥਾਨ ਖੋਲ੍ਹੇ ਜਾਣਗੇ, ਪਰ ਬੈਂਕੇਟ ਹਾਲ ਅਤੇ ਹੋਟਲ ਬੰਦ ਰਹਿਣਗੇ।
ਕੇਜਰੀਵਾਲ ਨੇ ਇਕ ਆਨਲਾਈਨ ਬ੍ਰੀਫਿੰਗ ਵਿਚ ਆਖਿਆ ਕਿ ਆਉਣ ਵਾਲੇ ਵਕਤ ਵਿਚ ਹੋਟਲ ਅਤੇ ਬੈਂਕੇਟ ਹਾਲ ਕੋਰੋਨਾਵਾਇਰਸ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿਚ ਤਬਦੀਲ ਕੀਤੇ ਜਾ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਬੰਦ ਰੱਖਿਆ ਜਾਵੇਗਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ ਦਿੱਲੀ ਵਿਚ ਮਾਲ, ਰੈਸਤਰਾਂ ਅਤੇ ਧਾਰਮਿਕ ਸਥਾਨ ਕੋਲ ਤੋਂ ਖੁੱਲ੍ਹਣਗੇ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਸਮਾਜਿਕ ਦੂਰੀ ਦਾ ਪਾਲਣ ਕਰਨ ਅਤੇ ਮਾਸਕ ਲਾਉਣ ਜਿਹੇ ਨਿਯਮ ਨੂੰ ਲਾਗੂ ਕਰੇਗੀ, ਕਿਉਂਕਿ ਕੇਂਦਰ ਅਤੇ ਇਸ ਦੇ ਮਾਹਿਰਾਂ ਨੇ ਇਨਾਂ ਸਥਾਨਾਂ 'ਤੇ ਇਸ ਦਾ ਪਾਲਣ ਕਰਨ ਨੂੰ ਆਖਿਆ ਹੈ।