ਕਾਂਗਰਸ ਪ੍ਰਧਾਨ ਖੜਗੇ ਤੋਂ ਬਾਅਦ ਹੁਣ ਪੁੱਤ ਪ੍ਰਿਯੰਕ ਨੇ ਵੀ PM ਲਈ ਕਹੇ ਅਪਮਾਨਜਨਕ ਸ਼ਬਦ

Monday, May 01, 2023 - 05:12 PM (IST)

ਕਾਂਗਰਸ ਪ੍ਰਧਾਨ ਖੜਗੇ ਤੋਂ ਬਾਅਦ ਹੁਣ ਪੁੱਤ ਪ੍ਰਿਯੰਕ ਨੇ ਵੀ PM ਲਈ ਕਹੇ ਅਪਮਾਨਜਨਕ ਸ਼ਬਦ

ਕਲਬੁਰਗੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਜ਼ਹਿਰੀਲਾ ਸੱਪ' ਕਹਿਣ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਪੁੱਤ ਅਤੇ ਸਾਬਕਾ ਮੰਤਰੀ ਪ੍ਰਿਯਾਂਕ ਖੜਗੇ ਨੇ ਹੁਣ ਉਨ੍ਹਾਂ ਨੂੰ (ਮੋਦੀ ਨੂੰ) 'ਨਾਲਾਇਕ' ਕਿਹਾ ਹੈ। ਸੂਬੇ 'ਚ 10 ਮਈ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਲਬੁਰਗੀ ਜ਼ਿਲ੍ਹੇ ਦੇ ਚਿਤਪੁਰ ਤੋਂ ਫਿਰ ਤੋਂ ਚੋਣ ਲੜ ਰਹੇ ਹਨ ਪ੍ਰਿਯਾਂਕ ਨੇ ਪ੍ਰਧਾਨ ਮੰਤਰੀ ਦੇ ਇਕ ਸੰਬੋਧਨ ਨੂੰ ਦੋਹਰਾਉਂਦੇ ਹੋਏ ਕਿਹਾ,''ਜਦੋਂ ਤੁਸੀਂ (ਪ੍ਰਧਾਨ ਮੰਤਰੀ) ਗੁਲਬਰਗਾ (ਕਲਬੁਰਗੀ) ਆਏ ਸਨ ਤਾਂ ਤੁਸੀਂ ਬੰਜਾਰਾ ਭਾਈਚਾਰੇ ਦੇ ਲੋਕਾਂ ਨੂੰ ਕੀ ਕਿਹਾ ਸੀ? ਤੁਸੀਂ ਸਾਰੇ ਲੋਕ ਡਰੋ ਨਾ। ਬੰਜਾਰਾ ਦਾ ਇਕ ਪੁੱਤ ਦਿੱਲੀ 'ਚ ਬੈਠਾ ਹੈ।''

ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੁੱਛਿਆ,''ਅਜਿਹਾ ਨਾਲਾਇਕ ਪੁੱਤ ਬੈਠਦਾ ਤਾਂ ਕਿਵੇਂ ਹੁੰਦਾ ਭਾਈ?'' ਉਨ੍ਹਾਂ ਕਿਹਾ,''ਅਸੀਂ ਜੋ ਕਹਿ ਰਹੇ ਹਾਂ, ਉਹ ਇਹ ਹੈ ਕਿ ਉਨ੍ਹਾਂ ਨੇ ਖੁਦ ਨੂੰ ਬੰਜਾਰਾ ਭਾਈਚਾਰੇ ਦਾ ਪੁੱਤ ਦੱਸਿਆ ਅਤੇ ਰਾਖਵਾਂਕਰਨ ਨੂੰ ਲੈ ਕੇ ਭਰਮ ਪੈਦਾ ਕੀਤਾ। ਕੀ ਬੰਜਾਰਾ ਸਮਾਜ ਨਾਲ ਅਨਿਆਂ ਨਹੀਂ ਹੋਇਆ? ਸ਼ਿਕਾਰੀਪੁਰਾ (ਸ਼ਿਵਮੋਗਾ ਜ਼ਿਲ੍ਹੇ 'ਚ) 'ਚ ਯੇਦੀਯੁਰੱਪਾ ਦੇ ਘਰ ਪੱਥਰ ਕਿਉਂ ਸੁੱਟੇ ਗਏ? ਕਲਬੁਰਗੀ ਅਤੇ ਜੇਵਰਗੀ 'ਚ ਬੰਦ ਕਿਉਂ ਰੱਖਿਆ ਗਿਆ? ਅੱਜ ਰਾਖਵਾਂਕਰਨ ਨੂੰ ਲੈਕੇ ਭਰਮ ਦੀ ਸਥਿਤੀ ਹੈ।'' ਸਿੱਧਰਮਈਆ ਸਰਕਾਰ 'ਚ ਮੰਤਰੀ ਪ੍ਰਿਯਾਂਕ ਨੇ ਕਿਹਾ,''ਆਪਣੀ ਪਿਛਲੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਕੋਲੀ ਭਾਈਚਾਰੇ ਅਤੇ ਕਬਾਲੀਗਾ ਅਤੇ ਕੁਰੂਬਾ ਭਾਈਚਾਰੇ ਦਾ ਪੁੱਤ ਹੈ। ਅੱਜ ਉਹ ਖੁਦ ਨੂੰ ਬੰਜਾਰਾ ਸਮਾਜ ਦਾ ਪੁੱਤ ਦੱਸਦੇ ਹਨ।'' ਆਪਣੇ ਕਾਰਜਕਾਲ ਦੇ ਅੰਤ 'ਚ, ਰਾਜ ਦੀ ਭਾਜਪਾ ਸਰਕਾਰ ਨੇ ਅਨੁਸੂਚਿਤ ਜਾਤੀਆਂ ਲਈ ਰਾਖਵਾਂਕਰਨ ਨੂੰ 15 ਫੀਸਦੀ ਤੋਂ ਵਧਾ ਕੇ 17 ਫੀਸਦੀ ਕਰਨ ਲਈ ਇਕ ਬਿੱਲ ਪਾਸ ਕੀਤਾ।


author

DIsha

Content Editor

Related News