ਮਲਿਕਾਰਜੁਨ ਖੜਗੇ ਨੇ EVM ''ਤੇ ਚੁੱਕੇ ਸਵਾਲ, ਬੈਲੇਟ ਪੇਪਰ ਨਾਲ ਚੋਣਾਂ ਦੀ ਕੀਤੀ ਮੰਗ

Tuesday, Nov 26, 2024 - 05:55 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਕਿਹਾ ਕਿ ਕਮਜ਼ੋਰ ਤਬਕਿਆਂ ਦਾ ਵੋਟ ਫਿਜ਼ੂਲ ਹੋ ਰਿਹਾ ਹੈ ਅਤੇ ਅਜਿਹੇ 'ਚ ਬੈਲਟ ਪੇਪਰ ਰਾਹੀਂ ਵੋਟਿੰਗ ਹੋਣੀ ਚਾਹੀਦੀ ਅਤੇ ਇਸ ਮੰਗ ਨੂੰ ਲੈ ਕੇ 'ਭਾਰਤ ਜੋੜੋ ਯਾਤਰਾ' ਦੀ ਤਰ੍ਹਾਂ ਇਕ ਮੁਹਿੰਮ ਸ਼ੁਰੂ ਕਰਨੀ ਹੋਵੇਗੀ। ਉਨ੍ਹਾਂ ਨੇ ਕਾਂਗਰਸ ਦੇ ਵੱਖ-ਵੱਖ ਸੈੱਲਾਂ ਵਲੋਂ ਆਯੋਜਿਤ 'ਸੰਵਿਧਾਨ ਰੱਖਿਅਕ ਮੁਹਿੰਮ' ਪ੍ਰੋਗਰਾਮ 'ਚ ਇਹ ਦਾਅਵਾ ਵੀ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਤੀ ਜਨਗਣਨਾ ਕਰਵਾਉਣ ਤੋਂ ਡਰਦੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ,''ਐੱਸ.ਸੀ., ਐੱਸ.ਟੀ., ਓ.ਬੀ.ਸੀ., ਗਰੀਬ ਤਬਕੇ ਦੇ ਲੋਕ ਆਪਣੀ ਪੂਰੀ ਸ਼ਕਤੀ ਲਗਾ ਕੇ ਵੋਟ ਦੇ ਰਹੇ ਹਨ, ਉਨ੍ਹਾਂ ਦਾ ਵੋਟ ਫਿਜ਼ੂਲ ਜਾ ਰਿਹਾ ਹੈ... ਸਾਨੂੰ ਬੈਲਟ ਪੇਪਰ ਰਾਹੀਂ ਵੋਟ ਚਾਹੀਦਾ।''

ਇਹ ਵੀ ਪੜ੍ਹੋ : ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ ਨਹੀਂ ਤਾਂ....

ਉਨ੍ਹਾਂ ਨੇ ਤੰਜ਼ ਕੱਸਦੇ ਹੋਏ ਕਿਹਾ,''ਮੋਦੀ ਜੀ ਦੇ ਘਰ ਜਾਂ ਅਮਿਤ ਸ਼ਾਹ ਦੇ ਘਰ ਮਸ਼ੀਨ ਰੱਖਣ ਦਿਓ, ਅਹਿਮਦਾਬਾਦ ਦੇ ਕਿਸੇ ਗੋਦਾਮ 'ਚ ਰੱਖਣ ਦਿਓ ਪਰ ਸਾਨੂੰ ਬੈਲਟ ਪੇਪਰ ਚਾਹੀਦਾ।'' ਖੜਗੇ ਨੇ ਕਿਹਾ,''ਪਾਰਟੀ ਵਲੋਂ ਇਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ਨੂੰ ਕਹਾਂਗੇ। ਜਿਵੇਂ ਰਾਹੁਲ ਗਾਂਧੀ ਦੀ ਅਗਵਾਈ 'ਚ 'ਭਾਰਤ ਜੋੜੋ ਯਾਤਰਾ' ਕੱਢੀ ਗਈ ਸੀ, ਉਂਝ ਹੀ 'ਬੈਲਟ ਪੇਪਰ ਚਾਹੀਦਾ' ਦੀ ਮੁਹਿੰਮ ਸ਼ੁਰੂ ਕਰਨੀ ਹੋਵੇਗੀ।'' ਉਨ੍ਹਾਂ ਨੇ ਮਹਾਰਾਸ਼ਟਰ 'ਚ ਮਹਾ ਵਿਕਾਸ ਆਘਾੜੀ ਦੀ ਕਰਾਰੀ ਹਾਰ ਤੋਂ ਬਾਅਦ ਇਹ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦਾਅਵਾ ਕੀਤਾ,''ਇਨ੍ਹਾਂ ਦੀ ਸਰਕਾਰ 'ਚ ਸਿਰਫ਼ ਕੱਟੋ, ਵੰਡੋ ਦੀਆਂ ਗੱਲਾਂ ਹੋ ਰਹੀਆਂ ਹਨ। ਕਿਤੇ ਆਦਿਵਾਸੀਆਂ ਦੇ ਉੱਪਰ ਪਿਸ਼ਾਬ ਕਰਦੇ ਹਨ, ਕਿਤੇ ਔਰਤਾਂ ਨਾਲ ਜਬਰ ਜ਼ਿਨਾਹ ਕਰਦੇ ਹਨ, ਕਿਤੇ ਘੋੜੀ 'ਤੇ ਲਾੜਾ ਹੈ ਤਾਂ ਉਸ ਨੂੰ ਕੁੱਟਦੇ ਹਨ। ਇਹ ਸੰਵਿਧਾਨ ਦੇ ਰੱਖਿਅਕ ਨਹੀਂ, ਭਕਸ਼ਕ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News