ਅੰਗਰੇਜ਼ਾਂ ਵਾਂਗ ਮੋਦੀ ਸਰਕਾਰ ਨੇ ਲੁੱਟੇ ਜਲ, ਜੰਗਲ ਤੇ ਜ਼ਮੀਨ : ਖੜਗੇ

05/24/2024 11:18:31 PM

ਦੇਵਘਰ (ਝਾਰਖੰਡ), (ਭਾਸ਼ਾ)– ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਨਰਿੰਦਰ ਮੋਦੀ ਸਰਕਾਰ ’ਤੇ ਅੰਗਰੇਜ਼ਾਂ ਵਾਂਗ ਪਿਛਲੇ 10 ਸਾਲਾਂ ’ਚ ਦੇਸ਼ ਦੇ ਜਲ, ਜੰਗਲ ਤੇ ਜ਼ਮੀਨ ਨੂੰ ਲੁੱਟਣ ਦਾ ਦੋਸ਼ ਲਾਇਆ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਭਾਜਪਾ ਧਾਰਮਿਕ ਆਧਾਰ ’ਤੇ ਦੇਸ਼ ਨੂੰ ਵੰਡ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਹਮੇਸ਼ਾ ਤੋਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕਜੁੱਟ ਕਰਨ ਦਾ ਕੰਮ ਕੀਤਾ ਹੈ।

ਝਾਰਖੰਡ ਦੇ ਦੇਵਘਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ, ‘‘ਅੰਗਰੇਜ਼ਾਂ ਵਾਂਗ ਮੋਦੀ ਸਰਕਾਰ ਨੇ 10 ਸਾਲਾਂ ਦੌਰਾਨ ਦੇਸ਼ ਦੇ ਜਲ, ਜੰਗਲ ਤੇ ਜ਼ਮੀਨ ਨੂੰ ਲੁੱਟਿਆ। ਮੋਦੀ ਨੇ ਦੇਸ਼ ਦੀਆਂ ਜਾਇਦਾਦਾਂ ਆਪਣੇ ਅਰਬਪਤੀ ਦੋਸਤਾਂ ਨੂੰ ਸੌਂਪ ਦਿੱਤੀਆਂ। ਅਸੀਂ ਅੰਗਰੇਜ਼ਾਂ ਦਾ ਸਾਹਮਣਾ ਕੀਤਾ। ਅਸੀਂ ਭਾਜਪਾ ਤੋਂ ਡਰਦੇ ਨਹੀਂ।’’

ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਯੂ. ਪੀ. ਏ. (ਕਾਂਗਰਸ ਦੀ ਅਗਵਾਈ ਵਾਲਾ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ) ਸਰਕਾਰਾਂ ਨੇ ਜਲ, ਜ਼ਮੀਨ ਤੇ ਜੰਗਲ ਦੀ ਰਾਖੀ ਲਈ ਕਾਨੂੰਨ ਬਣਾਏ ਸਨ ਪਰ ਮੋਦੀ ਸਰਕਾਰ ਨੇ ਨਿਯਮਾਂ ਨੂੰ ਬਦਲ ਦਿੱਤਾ ਅਤੇ ਕਾਨੂੰਨ ਨੂੰ ਵਿਵਸਥਿਤ ਤੌਰ ’ਤੇ ਕਮਜ਼ੋਰ ਕਰ ਦਿੱਤਾ।


Rakesh

Content Editor

Related News