ਬਜਟ ''ਤੇ ਬੋਲੇ ਖੜਗੇ : 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ
Saturday, Feb 01, 2025 - 04:59 PM (IST)
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਸ਼ਨੀਵਾਰ ਨੂੰ ਆਮ ਬਜਟ ਨੂੰ ਮੋਦੀ ਸਰਕਾਰ ਵਲੋਂ ਲੋਕਾਂ ਦੀਆਂ ਅੱਖਾਂ 'ਚ ਧੂੜ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਅਤੇ ਕਿਹਾ ਕਿ ਇਸ 'ਤੇ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਦਾ ਮੁਹਾਵਰਾ ਢੁਕਵਾਂ ਬੈਠਦਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਵਿੱਤ ਸਾਲ 2025-26 ਲਈ ਪੇਸ਼ ਕੀਤੇ ਗਏ ਆਮ ਬਜਟ 'ਚ ਨਵੀਂ ਟੈਕਸ ਵਿਵਸਥਾ ਦੇ ਅਧੀਨ 12 ਲੱਖ ਰੁਪਏ ਤੱਕ ਸਾਲਾਨਾ ਆਮਦਨ ਨੂੰ ਟੈਕਸ ਦੇ ਦਾਇਰੇ ਤੋਂ ਮੁਕਤ ਰੱਖਿਆ ਗਿਆ ਹੈ। ਖੜਗੇ ਨੇ 'ਐਕਸ' 'ਤੇ ਪੋਸਟ ਕੀਤਾ,''ਇਕ ਮੁਹਾਵਰਾ ਇਸ ਬਜਟ 'ਤੇ ਬਿਲਕੁੱਲ ਢੁਕਵਾਂ ਬੈਠਦਾ ਹੈ, 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਪਿਛਲੇ 10 ਸਾਲਾਂ 'ਚ ਮੋਦੀ ਸਰਕਾਰ ਦੇ ਮੱਧ ਆਮਦਨ ਵਰਗ ਤੋਂ 54.18 ਲੱਖ ਕਰੋੜ ਦਾ ਇਨਕਮ ਟੈਕਸ ਵਸੂਲਿਆ ਹੈ ਅਤੇ ਹੁਣ ਉਹ 12 ਲੱਖ ਤੱਕ ਦੀ ਛੋਟ ਦੇ ਰਹੇ ਹਨ। ਉਸ ਦੇ ਹਿਸਾਬ ਨਾਲ ਵਿੱਤ ਮੰਤਰੀ ਖੁਦ ਕਹਿ ਰਹੀ ਹੈ ਕਿ ਸਾਲ 'ਚ 80 ਹਜ਼ਾਰ ਰੁਪਏ ਦੀ ਬਚਤ ਹੋਵੇਗੀ ਯਾਨੀ ਹਰ ਮਹੀਨੇ ਸਿਰਫ਼ 6,666 ਰੁਪਏ।'' ਉਨ੍ਹਾਂ ਕਿਹਾ,''ਪੂਰਾ ਦੇਸ਼ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਪਰ ਮੋਦੀ ਸਰਕਾਰ ਝੂਠੀਆਂ ਤਾਰੀਫ਼ਾਂ ਬਟੋਰਨ 'ਚ ਰੁਝੀ ਹੈ। ਇਸ ਬਜਟ 'ਚ (ਸਰਕਾਰ ਨੇ) ਆਪਣੀਆਂ ਕਮੀਆਂ ਲੁਕਾਉਣ ਲਈ 'ਮੇਕ ਇਨ ਇੰਡੀਆ' ਰਾਸ਼ਟਰੀ ਨਿਰਮਾਣ ਮਿਸ਼ਨ ਬਣਾ ਦਿੱਤਾ ਗਿਆ ਹੈ। ਬਾਕੀ ਸਾਰੇ ਐਲਾਨ ਲਗਭਗ ਅਜਿਹੇ ਹਨ।''
ਖੜਗੇ ਨੇ ਦੋਸ਼ ਲਗਾਇਆ ਕਿ ਨੌਜਵਾਨਾਂ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ,''ਮੋਦੀ ਜੀ ਨੇ ਕੱਲ੍ਹ ਵਾਅਦਾ ਕੀਤਾ ਸੀ ਕਿ ਇਸ ਬਜਟ 'ਚ ਔਰਤਾਂ ਦੇ ਸਸ਼ਕਤੀਕਰਨ ਲਈ ਉਹ ਵੱਡਾ ਕਦਮ ਚੁੱਕਣਗੇ ਪਰ ਬਜਟ 'ਚ ਕੁਝ ਅਜਿਹਾ ਨਹੀਂ ਨਿਕਲਿਆ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੋਈ ਰੂਪਰੇਖਾ ਨਹੀਂ, ਖੇਤੀ ਦੇ ਸਾਮਾਨ 'ਤੇ ਜੀ.ਐੱਸ.ਟੀ. ਦਰ 'ਚ ਕੋਈ ਰਿਆਇਤ ਨਹੀਂ ਦਿੱਤੀ ਗਈ। ਦਲਿਤ, ਆਦਿਵਾਸੀ, ਪਿਛੜੇ ਵਰਗ, ਗਰੀਬ ਅਤੇ ਘੱਟ ਗਿਣਤੀ ਬੱਚਿਆਂ ਦੀ ਸਿਹਤ, ਸਿੱਖਿਆ, ਸਕਾਲਰਸ਼ਿਪ ਦੀ ਕੋਈ ਯੋਜਨਾ ਨਹੀਂ।'' ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਨਿੱਜੀ ਨਿਵੇਸ਼ ਕਿਵੇਂ ਵਧਾਉਣਾ ਹੈ, ਇਸ ਲਈ ਕੋਈ ਸੁਧਾਰਾਤਮਕ ਕਦਮ ਨਹੀਂ ਹੈ ਅਤੇ ਨਿਯਾਰਤ ਤੇ ਫੀਸ 'ਤੇ 2 ਚਾਰ ਸਤਿਹੀ ਗੱਲਾਂ ਕਹਿ ਕੇ ਆਪਣੀਆਂ ਅਸਫ਼ਲਤਾਵਾਂ ਨੂੰ ਲੁਕਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8