ਤੇਜਸ ਲੜਾਕੂ ਜਹਾਜ਼ ਬਣਿਆ ਮਲੇਸ਼ੀਆ ਦੀ ਪਹਿਲੀ ਪਸੰਦ, ਚੀਨ, ਰੂਸ ਅਤੇ ਦੱ. ਕੋਰੀਆਈ ਦੇ ਜਹਾਜ਼ਾਂ ਨੂੰ ਪਛਾੜਿਆ

07/04/2022 10:53:36 AM

ਨਵੀਂ ਦਿੱਲੀ– ਭਾਰਤ ਦਾ ‘ਤੇਜਸ’ ਹਲਕਾ ਲੜਾਕੂ ਜਹਾਜ਼ ਮਲੇਸ਼ੀਆ ਦੀ ਪਹਿਲੀ ਪਸੰਦ ਬਣ ਕੇ ਉਭਰਿਆ ਹੈ ਅਤੇ ਦੱਖਣ-ਪੂਰਬੀ ਏਸ਼ੀਆਈ ਦੇਸ਼ ਆਪਣੇ ਪੁਰਾਣੇ ਹੋ ਚੁੱਕੇ ਲੜਾਕੂ ਜਹਾਜ਼ਾਂ ਨੂੰ ਬਦਲਣਾ ਚਾਹੁੰਦੇ ਹਨ। ਐੱਚ. ਏ. ਐੱਲ. ਵੱਲੋਂ ਬਣਾਏ ਤੇਜਸ ਨੇ ਮੁਕਾਬਲੇਬਾਜ਼ੀ ’ਚ ਸ਼ਾਮਲ ਚੀਨੀ, ਰੂਸੀ ਅਤੇ ਦੱਖਣ ਕੋਰੀਆਈ ਜਹਾਜ਼ਾਂ ਨੂੰ ਪਛਾੜ ਦਿੱਤਾ ਹੈ। ਐੱਚ. ਏ. ਐੱਲ. ਦੇ ਚੇਅਰਮੈਨ ਨੇ ਕਿਹਾ ਕਿ ਚੀਨੀ ਜਹਾਜ਼ ਜੇ. ਐੱਫ-17, ਦੱਖਣ ਕੋਰੀਆ ਦੇ ਜਹਾਜ਼ ਐੱਫ. ਏ-50 ਅਤੇ ਰੂਸ ਦੇ ਮਿਗ-35 ਅਤੇ ਯਾਕ-130 ਤੋਂ ਸਖਤ ਮੁਕਾਬਲੇ ਦੇ ਬਾਵਜੂਦ ਮਲੇਸ਼ੀਆ ਨੇ ਤੇਜਸ ’ਤੇ ਭਰੋਸਾ ਜਤਾਇਆ ਹੈ।

ਤੇਜਸ ਜਹਾਜ਼ ਨੂੰ ਲੈ ਕੇ ਦੋਵੇਂ ਪੱਖ ਗੱਲਬਾਤ ਕਰ ਰਹੇ ਹਨ ਤਾਂ ਜੋ ਖਰੀਦ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚ. ਏ. ਐੱਲ.) ਦੇ ਪ੍ਰਬੰਧ ਨਿਰਦੇਸ਼ਕ ਅਤੇ ਚੇਅਰਮੈਨ ਆਰ. ਮਾਧਵਨ ਨੇ ਕਿਹਾ ਕਿ ਭਾਰਤ ਨੇ ਪੈਕੇਜ ਦੇ ਤਹਿਤ ਮਲੇਸ਼ੀਆ ’ਚ ਐੱਮ. ਆਰ. ਓ. (ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ) ਦੀ ਸਹੂਲਤ ਸਥਾਪਿਤ ਕਰਨ ਦੀ ਪੇਸ਼ਕਸ਼ ਕੀਤੀ ਹੈ, ਕਿਉਂਕਿ ਮਾਸਕੋ ’ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਰੂਸ ਤੋਂ ਖਰੀਦੇ ਗਏ ਐੱਸ. ਯੂ-30 ਜਹਾਜ਼ਾਂ ਦੇ ਪੁਰਜ਼ਿਆਂ ਦੀ ਖਰੀਦ ’ਚ ਮਲੇਸ਼ੀਆ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੱਡਾ ਸੌਦਾ ਕੀ ਛੇਤੀ ਪੂਰਾ ਹੋਵੇਗਾ? ਇਸ ਦੇ ਜਵਾਬ ’ਚ ਮਾਧਵਨ ਨੇ ਕਿਹਾ, ‘‘ਅਸੀਂ ਇਸ ਨੂੰ ਲੈ ਕੇ ਬਹੁਤ ਜ਼ਿਆਦਾ ਆਸਵੰਦ ਹਾਂ, ਬਸ਼ਰਤੇ ਕੋਈ ਸਿਆਸੀ ਬਦਲਾਅ ਨਾ ਹੋਵੇ। ਰਾਜ ਵੱਲੋਂ ਸੰਚਾਲਿਤ ਦਿੱਗਜ ਏਅਰੋਸਪੇਸ ਕੰਪਨੀ ਦੇ ਇਕ ਚੋਟੀ ਦੇ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਜੇਕਰ ਸੌਦਾ ਤੈਅ ਹੋ ਜਾਂਦਾ ਹੈ ਤਾਂ ਇਹ ਜਹਾਜ਼ ਦੇ ਹੋਰ ਸੰਭਾਵੀ ਖਰੀਦਦਾਰਾਂ ਲਈ ਇਕ ਵਧੀਆ ਸੰਕੇਤ ਹੋਵੇਗਾ।


Rakesh

Content Editor

Related News