ਕੇਰਲਾ 'ਚ ਹੜ੍ਹ ਕਾਰਨ ਖਰਾਬ ਹੋਏ ਪਾਸਪੋਰਟਸ ਨੂੰ ਮੁਫਤ ਬਦਲੇਗੀ ਸਰਕਾਰ:ਸੁਸ਼ਮਾ ਸਵਰਾਜ
Monday, Aug 13, 2018 - 01:34 PM (IST)
ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਐਲਾਨ ਕੀਤਾ ਕਿ ਕੇਰਲਾ 'ਚ ਹੜ੍ਹ ਦੌਰਾਨ ਜਿਨ੍ਹਾਂ ਪਾਸਪੋਰਟਸ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ ਸਰਕਾਰ ਮੁਫਤ ਬਦਲੇਗੀ। ਸਵਰਾਜ ਨੇ ਟਵੀਟ ਕਰ ਕਿਹਾ ਕਿ ਕੇਰਲਾ 'ਚ ਹੜ੍ਹ ਨਾਲ ਭਾਰੀ ਨੁਕਸਾਨ ਹੋਇਆ ਹੈ। ਅਸੀਂ ਫੈਸਲਾ ਕੀਤਾ ਹੈ ਕਿ ਸਥਿਤੀ ਆਮ ਹੋਣ 'ਤੇ ਹੜ੍ਹ ਕਾਰਨ ਜਿਨ੍ਹਾਂ ਪਾਸਪੋਰਟਸ ਨੂੰ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਮੁਫਤ ਬਦਲਿਆ ਜਾਵੇਗਾ। ਕਿਰਪਾ ਕਰਕੇ ਸੰਬੰਧਿਤ ਪਾਸਪਰੋਟ ਕੇਂਦਰਾਂ ਨਾਲ ਸੰਪਰਕ ਕਰੋ।
https://twitter.com/SushmaSwaraj/status/1028617845758808064
ਕੇਰਲਾ ਪਿਛਲੇ ਕਈ ਦਿਨਾਂ ਤੋਂ ਭਿਆਨਕ ਹੜ੍ਹ ਦੀ ਚਪੇਟ 'ਚ ਹੈ ਅਤੇ ਇਸ ਆਫਤ ਕਾਰਨ ਰਾਜ 'ਚ 35 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ। ਰਾਜ ਦੇ 14 'ਚੋਂ 10 ਜ਼ਿਲੇ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ।
ਚੰਨਈ ਤੋਂ ਪ੍ਰਾਪਤ ਖਬਰ ਮੁਤਾਬਕ ਦ੍ਰਮੁਕ ਦੇ ਕਾਰਜਕਾਰੀ ਨੇਤਾ ਐੱਮ. ਕੇ. ਸਟਾਲਿਨ ਨੇ ਆਪਣੀ ਪਾਰਟੀ ਵਲੋਂ ਕੇਰਲਾ ਸਰਕਾਰ ਨੂੰ ਇਕ ਕਰੋੜ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਪਰਿਵਾਰ ਦੇ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ ਹੈ।