ਕਦੋਂ ਹੈ ਮਕਰ ਸੰਕ੍ਰਾਂਤੀ? ਜਾਣੋ ਸ਼ੁੱਭ ਮਹੂਰਤ ਅਤੇ ਤਾਰੀਖ਼
Tuesday, Jan 07, 2025 - 03:33 PM (IST)
ਵੈੱਬ ਡੈਸਕ- ਮਕਰ ਸੰਕ੍ਰਾਂਤੀ ਦਾ ਹਿੰਦੂ ਧਰਮ ਵਿਚ ਬਹੁਤ ਮਹੱਤਵ ਹੈ। ਸੂਰਜ ਦੇ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਨ 'ਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦੇ ਤਿਉਹਾਰ ਨੂੰ ਕੁਝ ਥਾਵਾਂ 'ਤੇ ਉੱਤਰਾਯਨ ਵੀ ਕਿਹਾ ਜਾਂਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਗੰਗਾ ਵਿਚ ਇਸ਼ਨਾਨ, ਵਰਤ, ਕਥਾ, ਦਾਨ ਕਰਨ ਅਤੇ ਭਗਵਾਨ ਸੂਰਜ ਦੀ ਪੂਜਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਸੂਰਜ ਦੇ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਨ ਦੇ ਨਾਲ ਹੀ ਇਕ ਮਹੀਨੇ ਤੋਂ ਚੱਲ ਰਿਹਾ ਖਰਮਾਸ ਖਤਮ ਹੋ ਜਾਵੇਗਾ ਅਤੇ ਵਿਆਹ, ਮੁੰਡਨ, ਗ੍ਰਹਿ ਪ੍ਰਵੇਸ਼, ਕੁੜਮਾਈ ਵਰਗੇ ਸ਼ੁਭ ਕਾਰਜ ਸ਼ੁਰੂ ਹੋ ਜਾਣਗੇ। ਮਕਰ ਸੰਕ੍ਰਾਂਤੀ 'ਤੇ ਪਵਿੱਤਰ ਨਦੀ 'ਚ ਇਸ਼ਨਾਨ ਅਤੇ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ।
ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਵਾਲੇ ਦਿਨ ਸੂਰਜ ਭਗਵਾਨ ਆਪਣੇ ਪੁੱਤਰ ਸ਼ਨੀ ਦੇ ਘਰ ਜਾਂਦੇ ਹਨ। ਮੌਸਮੀ ਤਬਦੀਲੀ ਵੀ ਮਕਰ ਸੰਕ੍ਰਾਂਤੀ ਤੋਂ ਸ਼ੁਰੂ ਹੁੰਦੀ ਹੈ। ਮਕਰ ਸੰਕ੍ਰਾਂਤੀ ਸਰਦੀਆਂ ਦੇ ਅੰਤ ਅਤੇ ਬਸੰਤ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਮਕਰ ਸੰਕ੍ਰਾਂਤੀ ਦੇ ਤਿਉਹਾਰ 'ਤੇ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ।
ਮਕਰ ਸੰਕ੍ਰਾਂਤੀ ਦਾ ਸ਼ੁੱਭ ਮਹੂਰਤ
ਉਦੈਤਿਥੀ ਮੁਤਾਬਕ ਇਸ ਵਾਰ ਮਕਰ ਸੰਕ੍ਰਾਂਤੀ 14 ਜਨਵਰੀ 2025 ਨੂੰ ਹੀ ਮਨਾਈ ਜਾਵੇਗੀ। ਹਿੰਦੂ ਕੈਲੰਡਰ ਮੁਤਾਬਕ ਮਕਰ ਸੰਕ੍ਰਾਂਤੀ ਪੁੰਨਿਆ ਕਾਲ ਦਾ ਸਮਾਂ ਸਵੇਰੇ 9.03 ਵਜੇ ਤੋਂ ਸ਼ਾਮ 5.46 ਵਜੇ ਤੱਕ ਹੋਵੇਗਾ।
ਮਕਰ ਸੰਕ੍ਰਾਂਤੀ ਦਾਨ ਦਾ ਮਹੱਤਵ
ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਦੇ ਦਿਨ ਕੀਤਾ ਗਿਆ ਦਾਨ 100 ਗੁਣਾ ਫਲ ਦਿੰਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਘਿਓ-ਤਿਲ-ਕੰਬਲ-ਖਿਚੜੀ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਮਕਰ ਸੰਕ੍ਰਾਂਤੀ ਵਾਲੇ ਦਿਨ ਤਿਲ, ਗੁੜ ਅਤੇ ਖਿਚੜੀ ਦਾਨ ਕਰਨ ਨਾਲ ਕਿਸਮਤ ਬਦਲ ਜਾਂਦੀ ਹੈ। ਮਕਰ ਸੰਕ੍ਰਾਂਤੀ 'ਤੇ ਗੰਗਾ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਸ਼ਾਸਤਰਾਂ 'ਚ ਦੱਸਿਆ ਗਿਆ ਹੈ।